30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪਿੰਡ ਲਧਾਣਾ ਝਿੱਕਾ 'ਚ ਚੋਰੀ <br/>

ਅਜੀਤ ਡੈਸਕ 15-04-2026
ਬੰਗਾ, 14 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਇਸ ਸਬ ਡਵੀਜ਼ਨ ਦੇ ਪਿੰਡ ਲਧਾਣਾ ਝਿੱਕਾ ਵਿਖੇ ਇਕ ਘਰ ਚੋਰੀ ਹੋਣ ਦਾ ਸਮਾਚਾਰ ਹੈ | ਘਰ ਦੇ ਮਾਲਕ ਧਰਮਪਾਲ ਪੁੱਤਰ ਚੰਨਣ ਰਾਮ ਪਰਿਵਾਰ ਸਮੇਤ ਬਾਬਾ ਬਾਲਕ ਨਾਥ ਦੇ ਅਸਥਾਨ ਗੁਫਾ ਵਿਖੇ ਦਰਸ਼ਨ ਕਰਨ ਗਏ ਹੋਏ ਸਨ | ਤੀਸਰੇ ਦਿਨ ਯਾਤਰਾ ਤੋਂ ਆ ਕੇ ਜਦੋਂ ਘਰ ਦਾ ਦਰਵਾਜ਼ਾ ਖੋਹਲ ਕੇ ਆਪਣੇ ਬੈੱਡ ਰੂਮ ਅਤੇ ਸਟੋਰ ਵਿਖੇ ਦੇਖਿਆ ਤਾਂ ਚੋਰਾਂ ਨੇ ਹਰ ਅਲਮਾਰੀ, ਬੈੱਡ ਆਦਿ ਬੁਰੀ ਤਰ੍ਹਾਂ ਫਰੋਲ ਕੇ ਕੱਪੜੇ ਲੱਤੇ ਦਾ ਖਿਲਾਰਾ ਪਾਇਆ ਹੋਇਆ ਸੀ | ਧਰਮਪਾਲ ਦੇ ਦੱਸਣ ਮੁਤਾਬਿਕ ਚੋਰ ਘਰ ਦੀ ਫਰੋਲਾ ਫਰਾਲੀ ਕਰਕੇ ਤਕਰੀਬਨ ਦੋ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਉੱਡੇ | ਚੋਰੀ ਦੀ ਘਟਨਾ ਸਬੰਧੀ ਪੁਲਿਸ ਸਦਰ ਥਾਣਾ ਬੰਗਾ ਨੂੰ ਸੂਚਿਤ ਕੀਤਾ ਗਿਆ | ਇਸ ਚੋਰੀ ਦੀ ਛਾਣ ਬੀਣ ਕਰਨ ਲਈ ਪੁਲਿਸ ਹੌਲਦਾਰ ਚੰਦਨਦੀਪ ਤੇ ਹੋਰ ਪੁਲਿਸ ਮੁਲਾਜ਼ਮ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਘਰ ਦੇ ਮਾਲਕ ਧਰਮਪਾਲ ਦੇ ਬਿਆਨਾਂ 'ਤੇ ਵੇਰਵੇ ਨੋਟ ਕੀਤੇ | ਥਾਣਾ ਸਦਰ ਬੰਗਾ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਵਿਰੁੱਧ ਲਿਖਤੀ ਕਾਰਵਾਈ ਕਰਦਿਆਂ ਉਨ੍ਹਾਂ ਦੀ ਭਾਲ ਅਰੰਭ ਦਿੱਤੀ ਹੈ | ਘਟਨਾ ਸਥਾਨ ਤੋਂ ਪ੍ਰਾਪਤ ਕੀਤੀ ਜਾਣਕਾਰੀ ਤੇ ਮਿਲੇ ਸਬੂਤਾਂ ਦੇ ਅਧਾਰ 'ਤੇ ਪਤਾ ਲਗਦਾ ਹੈ ਕਿ ਚੋਰ ਗਵਾਂਢੀਆਂ ਦੇ ਘਰ ਦੀ ਛੱਤ ਤੋਂ ਸਬੰਧਤ ਘਰ ਦੀ ਛੱਤ 'ਤੇ ਚੜ੍ਹੇ | ਚੋਰਾਂ ਨੇ ਘਰ ਦੇ ਇੱਕ ਸਟੋਰ ਦੀ ਛੱਤ 'ਤੇ ਲੱਗੇ ਫਾਈਵਰ ਨੂੰ ਤੋੜ ਕੇ ਸਟੋਰ 'ਚ ਦਾਖਲ ਹੋਏ ਤੇ ਚੋਰੀ ਨੂੰ ਮੁਕੰਮਲ ਅੰਜਾਮ ਦਿੱਤਾ | ਘਰ ਦੀ ਪਹਿਲੀ ਮੰਜਲ 'ਤੇ ਬਣੇ ਬੈੱਡ ਰੂਮ ਅਤੇ ਸਟੋਰਾਂ 'ਚ ਪਈਆਂ ਅਲਮਾਰੀਆਂ ਅਤੇ ਬੈੱਡ ਵੀ ਚੋਰਾਂ ਨੇ ਨਹੀਂ ਬਖਸ਼ੇ | ਚੋਰ ਪੂਰੀ ਤਿਆਰੀ ਨਾਲ ਆਏ ਜਾਪਦੇ ਸਨ ਤੇ ਉਨ੍ਹਾਂ ਚੋਰੀ ਨੂੰ ਬੜੇ ਇਤਮਿਨਾਨ ਨਾਲ ਸੰਪਨ ਕੀਤਾ | ਲੋਕਾਂ ਦਾ ਅੰਦਾਜਾ ਹੈ ਕਿ ਘਰ ਦੇ ਮਾਲਕ ਪੂਰੇ ਦੋ ਦਿਨ ਘਰ ਵਿਚੋਂ ਗੈਰ ਹਾਜ਼ਰ ਸਨ | ਸ਼ਾਇਦ ਉਨ੍ਹਾਂ ਨੇ ਦੋ ਦਿਨ ਲਗਾਤਾਰ ਘਰ ਦੀ ਫਰੋਲਾ ਫਰਾਲੀ ਕਰਕੇ ਚੋਰੀ ਨੂੰ ਸਿਰੇ ਚਾੜਿ੍ਹਆ |

ਪਿਛਲੀ ਖ਼ਬਰ ਅੱਗ ਲੱਗਣ ਕਾਰਨ ਖੜ੍ਹੀ ਕਣਕ ਅਤੇ ਨਾੜ ਸੜ ਕੇ ਸੁਆਹ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਵਸ 'ਤੇ ਜ਼ਿਲ੍ਹੇ ਭਰ 'ਚ ਵੱਖ- ਵੱਖ ਥਾਵਾਂ 'ਤੇ ਕੀਤੇ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।