30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵੱਖ-ਵੱਖ ਥਾਈਾ ਵਿਸਾਖੀ ਦਾ ਦਿਹਾੜਾ ਮਨਾਇਆ <br/>

ਅਜੀਤ ਡੈਸਕ 15-04-2026

ਕਸਬਾ ਮਜਾਰੀ ਦੀਆਂ ਸੰਗਤਾਂ ਨੇ ਕਾਨਪੁਰ ਖੂਹੀ ਵਿਖੇ ਲੰਗਰ ਲਗਾਇਆ
ਮਜਾਰੀ/ਸਾਹਿਬਾ, 14 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਨਤਮਸਤਕ ਹੋਣ ਆਉਣ-ਜਾਣ ਵਾਲੀਆਂ ਸੰਗਤਾਂ ਵਾਸਤੇ ਕਸਬਾ ਮਜਾਰੀ ਦੀਆਂ ਸੰਗਤਾਂ ਤੇ ਐਨ.ਆਰ.ਆਈ ਦੇ ਸਹਿਯੋਗ ਨਾਲ 12 ਤੋਂ 14 ਅਪ੍ਰੈਲ ਤੱਕ ਲੰਗਰ ਲਗਾਇਆ ਗਿਆ | ਜਿਸ ਵਿਚ ਛੋਲੇ ਪੂਰੀ, ਚਾਹ-ਪਕੌੜਾ, ਪ੍ਰਸ਼ਾਦੇ ਕਈ ਪ੍ਰਕਾਰ ਦੀਆਂ ਦਾਲਾਂ ਤੇ ਸਬਜ਼ੀਆਂ, ਗੁਲਾਬ ਜਾਮਣਾ, ਲੱਸੀ, ਠੰਢਾ ਸੋਢਾ ਚਲਾਏ ਗਏ | ਇਸ ਮੌਕੇ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਤਿੰਨ ਦਿਨ ਲਗਾਤਾਰ ਹਾਜ਼ਰ ਰਹਿ ਕੇ ਤਨ-ਮੰਨ ਨਾਲ ਖ਼ੂਬ ਸੇਵਾ ਕੀਤੀ ਗਈ | ਇਸ ਮੌਕੇ ਆਉਣ-ਜਾਣ ਵਾਲੀਆਂ ਸੰਗਤਾਂ ਦੀਆਂ ਸਿਹਤ ਸਹੂਲਤਾਂ ਵਾਸਤੇ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦਾ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਲਾਹਾ ਲਿਆ ਗਿਆ |
ਗੁਰੂ ਨਾਨਕ ਲੰਗਰ ਹਾਲ ਵਿਖੇ ਵਿਸਾਖੀ 'ਤੇ ਲਗਾਇਆ ਲੰਗਰ
ਪੱਲੀ-ਝਿੱਕੀ, (ਕੁਲਦੀਪ ਸਿੰਘ ਪਾਬਲਾ)-ਖ਼ਾਲਸਾ ਪੰਥ ਦੇ ਸਾਜਨਾ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਲੰਗਰ ਹਾਲ ਪੱਲੀ-ਝਿੱਕੀ ਵਿਖੇ ਝਿੱੜੀ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ, ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 13 ਤੋਂ 15 ਅਪ੍ਰੈਲ ਤੱਕ ਲੰਗਰ ਲਗਾਏ ਗਏ | ਲੰਗਰਾਂ ਦੌਰਾਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਆਉਣ-ਜਾਣ ਵਾਲੀਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ ਸੇਵਾਦਾਰ ਅਤੇ ਖਾਸ਼ ਤੌਰ ਤੇ ਬੀਬੀਆਂ ਨੇ ਸਰਧਾ ਨਾਲ ਕੀਤੀ | ਇਸ ਮੌਕੇ ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ, ਸਾਬਕਾ ਸਰਪੰਚ ਬਲਕਾਰ ਸਿੰਘ, ਕਰਨੈਲ ਸਿੰਘ ਕੈਨੇਡਾ, ਸਤਵਿੰਦਰ ਸਿੰਘ ਬਿੰਦੀ, ਹਰਮਿੰਦਰ ਸਿੰਘ ਕਾਲਾ, ਭੁਪਿੰਦਰ ਸਿੰਘ ਪਾਬਲਾ ਪੇਂਟਰ, ਜਗਤਾਰ ਸਿੰਘ ਛੋਟੇ ਹਾਥੀ ਵਾਲਾ, ਬਾਬਾ ਮਲਕੀਤ ਸਿੰਘ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ |
ਝਿੰਗੜਾਂ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਲਾਲਾ ਵਲੀ ਹੰਭੀਰ ਚੰਦ ਧਾਰਮਿਕ ਅਸਥਾਨ ਝਿੰਗੜਾਂ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੋਲਡ-ਮੈਡਲਿਸਟ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਰਾਹੀਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿੱਚ ਵਿਚ ਵਿਸ਼ੇਸ਼ ਤੌਰ 'ਤੇ ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਸ਼ਾਮਲ ਹੋਏ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਨੇ ਧਾਰਮਿਕ ਸਮਾਗਮ 'ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਉਹਨਾਂ ਢਾਡੀ ਜਥੇ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰਸ਼ੋਤਮ ਸਿੰਘ ਲੱਲ•, ਸੋਢੀ ਸਿੰਘ ਸ਼ੇਰਗਿੱਲ ਯੂ.ਕੇ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਗਿਆਨੀ ਸੁਖਵੀਰ ਸਿੰਘ ਖਟਕੜ, ਬੁੱਧ ਸਿੰਘ, ਅਵਤਾਰ ਸਿੰਘ ਸ਼ੇਰਗਿੱਲ, ਨਵਜੋਤ ਕੌਰ, ਹਰਦੀਪ ਕੌਰ, ਗੁਰਲੀਨ ਕੌਰ, ਜਸਕਰਨ ਸਿੰਘ, ਸੁੱਚਾ ਸਿੰਘ ਢੰਡਾ, ਮਾ. ਨਿਰਮਲ ਰਾਮ, ਸੁੱਚਾ ਸਿੰਘ ਝਿੰਗੜ, ਨਿਰਮਲ ਸਿੰਘ ਮਹਿਮੀ, ਰਾਜਾ, ਰਾਜਦੀਪ ਸਿੰਘ, ਮਾਸਟਰ ਮਲਕੀਤ ਸਿੰਘ ਲੱਲ•, ਅਵਨੂਰ ਸਿੰਘ, ਸੁਖਵਿੰਦਰ ਸਿੰਘ ਯੂ.ਐਸ.ਏ ਸਾਹਲੋਂ, ਮੱਖਣ ਸਿੰਘ, ਸ਼ਮਸ਼ੇਰ ਸਿੰਘ ਜੈਕਸਨ, ਲਵਪ੍ਰੀਤ ਸਿੰਘ, ਮਲਕੀਤ ਸਿੰਘ ਰੱਲ•, ਰਾਜੂ ਪਹਿਲਵਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਵਸ 'ਤੇ ਜ਼ਿਲ੍ਹੇ ਭਰ 'ਚ ਵੱਖ- ਵੱਖ ਥਾਵਾਂ 'ਤੇ ਕੀਤੇ ਸਮਾਗਮ <br/> ਅਗਲੀ ਖ਼ਬਰ ਲੰਗੜੋਆ ਪੰਚਾਇਤ ਨੇ ਗਲੀਆਂ ਦੀਆਂ ਨਾਲੀਆਂ ਕੀਤੀਆਂ ਜ਼ਮੀਨ ਦੋਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।