30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਲੰਗੜੋਆ ਪੰਚਾਇਤ ਨੇ ਗਲੀਆਂ ਦੀਆਂ ਨਾਲੀਆਂ ਕੀਤੀਆਂ ਜ਼ਮੀਨ ਦੋਜ਼ <br/>

ਅਜੀਤ ਡੈਸਕ 15-04-2026

ਨਵਾਂਸ਼ਹਿਰ, 14 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪਿੰਡ ਦਾ ਸਰਪੰਚ ਸਿਆਣਾ, ਸੂਝਵਾਨ ਅਤੇ ਹਿੰਮਤੀ ਹੋਵੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ/ਕਰਵਾਇਆ ਜਾ ਸਕਦਾ ਹੈ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਦੋਆਬਾ ਸਹਿਕਾਰੀ ਖੰਡ ਮਿੱਲ੍ਹ ਨਵਾਂਸ਼ਹਿਰ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਸਰਦਾਰ ਮਹਿੰਦਰ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਪਹਿਲੀ ਵਾਰ ਗੈਰ ਸਿਆਸੀ ਪੜਿ੍ਹਆ ਲਿਖਿਆ ਸਰਪੰਚ ਮਿਲ਼ਣ ਨਾਲ਼ ਪਿੰਡ ਦੀ ਕਾਇਆ-ਕਲਪ ਹੋ ਰਹੀ ਹੈ | ਸਰਪੰਚ ਸੇਵਾ ਮੁਕਤ ਐੱਸ.ਡੀ.ਓ. ਗੁਰਦੇਵ ਸਿੰਘ ਪਾਬਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਨੇ ਪਿੰਡ ਦੀਆਂ ਨਾਲੀਆਂ ਦੇ ਪਾਣੀ ਨੂੰ ਪੜਾਅਵਾਰ ਜ਼ਮੀਨ ਦੋਸ਼ ਕਰਕੇ ਸੀਵਰੇਜ ਵਿਚ ਪਾਇਆ ਜਾ ਰਿਹਾ ਹੈ | ਅਜ ਦੂਸਰੇ ਫੇਜ਼ ਵਿਚ ਉਨ੍ਹਾਂ ਮੇਨ ਰੋਡ (ਗੁਰਦੁਆਰਾ ਸੜਕ ਵਾਲ਼ਾ) ਖ਼ੇਤਰ ਦੀਆਂ ਨਾਲੀਆਂ ਦਾ ਪਾਣੀ ਜ਼ਮੀਨ ਦੋਜ਼ ਕਰਕੇ ਨਾਲੀਆਂ ਰਾਹੀਂ ਸੀਵਰੇਜ ਵਿੱਚ ਪਾਏ ਜਾਣ ਨਾਲ਼ ਇਕ ਤਾਂ ਗਲ੍ਹੀਆਂ ਖੁਲ੍ਹੀਆਂ ਹੋ ਰਹੀਆਂ/ਗਈਆਂ ਹਨ ਦੂਸਰੇ ਪਾਸੇ ਪਿੰਡ ਵਿਚੋਂ ਮਖੀ ਮੱਛਰਾਂ ਦਾ ਸਫ਼ਾਇਆ ਹੋ ਗਿਆ ਹੈ | ਪਾਬਲਾ ਨੇ ਦੱਸਿਆ ਕਿ ਪਹਿਲੇ ਫੇਜ਼ 'ਚ ਇਸ ਤੋਂ ਪਹਿਲਾਂ ਬਘੌਰਾਂ ਰੋਡ ਕਲੋਨੀ ਦੀਆਂ ਗਲ੍ਹੀਆਂ ਦਾ ਪਾਣੀ ਜ਼ਮੀਨ ਦੋਜ਼ ਕਰਕੇ ਸੀਵਰੇਜ ਵਿੱਚ ਪਾਇਆ ਜਾ ਚੁੱਕਿਆ ਹੈ | ਇਸ ਤਰ੍ਹਾਂ ਹੀ ਬਜਟ ਨੂੰ ਧਿਆਨ ਵਿੱਚ ਰੱਖ ਕੇ ਹੌਲੀ-ਹੌਲੀ ਸਾਰੇ ਪਿੰਡ ਦੇ ਪਾਣੀ ਨੂੰ ਜ਼ਮੀਨ ਦੋਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਜਗਦੀਸ਼ ਰਾਏ, ਮਨਜੀਤ ਸਿੰਘ, ਗੁਰਮੁਖ ਸਿੰਘ, ਰੋਹਿਤ ਬਾਲੀ, ਨਿਰਮਲ ਸਿੰਘ ਜੇ.ਈ, ਸਤਪਾਲ ਬੰਗਾ, ਗੁਰਸ਼ਰਨ ਸਿੰਘ ਪ੍ਰਧਾਨ ਗ੍ਰਾਮ ਸਭਾ, ਮਾਸਟਰ ਮਨੋਹਰ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਵੱਖ-ਵੱਖ ਥਾਈਾ ਵਿਸਾਖੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਸਲਾਨਾ ਮੇਲੇ ਮੌਕੇ ਲੱਗੀਆਂ ਰੌਣਕਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।