30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਸਲਾਨਾ ਮੇਲੇ ਮੌਕੇ ਲੱਗੀਆਂ ਰੌਣਕਾਂ <br/>

ਅਜੀਤ ਡੈਸਕ 15-04-2026
ਕਾਠਗੜ੍ਹ, 14 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਵਿਸਾਖੀ ਨੂੰ ਸਮਰਪਿਤ ਸਲਾਨਾ ਮੇਲਾ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਬਾਪੂ ਸਖੀ ਰਾਮ ਜੀ ਦੀ ਸਰਪ੍ਰਸਤੀ ਅਤੇ ਮੁੱਖ ਸੇਵਾਦਾਰ ਸਾਈਾ ਕਾਲੇ ਸ਼ਾਹ ਜੀ ਦੀ ਅਗਵਾਈ ਵਿੱਚ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਦਰਬਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਈ ਗਈ ਅਤੇ ਚਿਰਾਗ ਰੌਸ਼ਨ ਕੀਤੇ ਗਏ | ਹਜ਼ਾਰਾਂ ਦੀ ਗਿਣਤੀ ਵਿੱਚ ਦੂਰੋਂ ਨੇੜਿਓਾ ਸੰਗਤਾਂ ਦਰਬਾਰ ਉੱਤੇ ਨਤਮਸਤਕ ਹੋਈਆਂ | ਇਸ ਸਲਾਨਾ ਮੇਲੇ ਮੌਕੇ ਪੰਜਾਬ ਦੇ ਮਸ਼ਹੂਰ ਕਲਾਕਾਰ ਜਿਨ੍ਹਾਂ ਵਿੱਚ ਪ੍ਰਵੇਜ਼ ਆਲਮ ਕਵਾਲ, ਪੰਮਾ ਡੂੰਮੇਵਾਲੀਆ, ਜੀ ਖਾਨ, ਸਰਦਾਰ ਅਲੀ, ਰਿਆਜ਼ ਖਾਨ, ਹਰਮਨ-ਜਰਮਨ, ਮਾਸਟਰ ਸਲੀਮ, ਮੁਨਵਰ ਅਲੀ, ਸੰਨੀ ਮਿੱਤਲ, ਬੱਲੂ ਲੌਂਸਰ, ਰਣਜੀਤ ਮਾਨ ਲੋਂਸਰ ਆਦਿ ਫਨਕਾਰਾਂ ਨੇ ਆਪਣੇ ਅਲਫਾਜ਼ਾਂ ਅਤੇ ਅਦਾਵਾਂ ਨਾਲ ਲੰਬਾ ਸਮਾਂ ਰੰਗ ਬੰਨ੍ਹੀ ਰੱਖਿਆ | ਇਸ ਮੌਕੇ ਊਨਾ ਤੋਂ ਡੀ.ਐਸ.ਪੀ ਅਤੇ ਇੰਟਰਨੈਸ਼ਨਲ ਕਬੱਡੀ ਪਲੇਅਰ ਅਜੇ ਠਾਕੁਰ, ਭਲਵਾਨ ਪਿ੍ਤਪਾਲ ਫਗਵਾੜਾ, ਕਬੱਡੀ ਕੋਚ ਸੁਲਤਾਨ ਬੱਡਖੀਰਾ, ਅਮਨ ਭਤੀਜ, ਹਨੀ ਪੰਡਿਤ, ਛੋਟਾ ਸਦਾਮ ਭਲਵਾਨ, ਅੰਜਲੀ ਮਹੰਤ ਦੇ ਨਾਲ ਚੰਡੀਗੜ੍ਹ ਤੋਂ ਆਏ ਹੋਏ ਹੋਰ ਮਹੰਤਾਂ ਤੋਂ ਇਲਾਵਾ ਸਾਧੂ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਹਲਕੇ ਤੇ ਬਾਹਰੋਂ ਆਈਆਂ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਲੰਗੜੋਆ ਪੰਚਾਇਤ ਨੇ ਗਲੀਆਂ ਦੀਆਂ ਨਾਲੀਆਂ ਕੀਤੀਆਂ ਜ਼ਮੀਨ ਦੋਜ਼ <br/> ਅਗਲੀ ਖ਼ਬਰ ਸਰਕਾਰ ਕੁਦਰਤੀ ਆਫਤ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ- ਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।