19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸੇਵਾ ਸੁਸਾਇਟੀ ਬੰਗਾ ਦੇ ਅਹੁਦੇਦਾਰਾਂ ਦੀ ਚੋਣ ਹੋਈ

ਅਜੀਤ ਡੈਸਕ 02-04-2026
ਬੰਗਾ, 1 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਵਾ ਸੋਸਾਇਟੀ ਬੰਗਾ ਦੀ ਇਕ ਮੀਟਿੰਗ ਪਿੰਡ ਗੁਣਾਚੌਰ ਵਿਖੇ ਅਵਤਾਰ ਸਿੰਘ ਸਿੱਧੂ ਦੇ ਗ੍ਰਹਿ ਵਿਖ਼ੇ ਹੋਈ, ਜਿਸ ਵਿਚ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ | ਮੁੱਖ ਸਰਪ੍ਰਸਤ ਬਲਦੀਸ਼ ਕੌਰ ਬੰਗਾ ਦੀ ਅਗਵਾਈ 'ਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਸੰਸਥਾ ਪਿਛਲੇ ਚੌਦਾਂ ਵਰਿਆਂ ਤੋਂ ਇਸ ਹਲਕੇ 'ਚ ਵੱਖ-ਵੱਖ ਸਮਾਜ ਸੇਵੀ ਕਾਰਜ ਕਰਦੀ ਆ ਰਹੀ ਹੈ | ਜਿਨ੍ਹਾਂ 'ਚ ਮੁਫ਼ਤ ਮੈਡੀਕਲ ਕੈੰਪ, ਵਾਤਾਵਰਨ ਸੰਭਾਲ ਹਿਤ ਪੌਦੇ ਲਗਾਉਣੇ ਆਦਿ ਸੇਵਾ ਕਾਰਜ ਸ਼ਾਮਲ ਹਨ | ਹੁਣ ਤੱਕ ਤੀਹ ਹਾਜ਼ਰ ਤੋਂ ਵੀ ਵੱਧ ਬੂਟੇ ਲਗਾਏ ਜਾ ਚੁੱਕੇ ਹਨ | ਇਸ ਮੌਕੇ ਮੀਟਿੰਗ 'ਚ ਮੈਡਮ ਬਲਦੀਸ਼ ਕੌਰ ਨੂੰ ਮੁੜ ਤੋਂ ਮੁੱਖ ਸਰਪ੍ਰਸਤ ਚੁਣਿਆ ਗਿਆ | ਸਤਨਾਮ ਸਿੰਘ ਖਟਕੜ ਸਰਪ੍ਰਸਤ, ਪ੍ਰੋਜੈਕਟ ਮੈਨੇਜਰ ਅਵਤਾਰ ਸਿੰਘ ਸਿੱਧੂ ਗੁਣਾਚੌਰ, ਚੇਅਰਮੈਨ ਮਨਪ੍ਰੀਤ ਜੱਸੀ, ਵਾਇਸ ਚੇਅਰਮੈਨ ਗੁਰਵਿੰਦਰਪਾਲ ਸਿੰਘ, ਮੁੱਖ ਸਲਾਹਕਾਰ ਵਰਿੰਦਰਪਾਲ ਸ਼ੋਕਰ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਵਾਇਸ ਪ੍ਰਧਾਨ ਜਗਤਾਰ ਸਿੰਘ, ਮੁੱਖ ਸਲਾਹਕਾਰ ਭੁਪਿੰਦਰ ਸਿੰਘ ਝਿੱਕਾ, ਮੈਡੀਕਲ ਵਿਭਾਗ ਇੰਚਾਰਜ ਪਰਮਿੰਦਰਪਾਲ ਸਿੰਘ, ਸਲਾਹਕਾਰ ਰਾਜ ਕੁਮਾਰ ਖਾਨ ਖਾਨਾ, ਦਿਹਾਤੀ ਸਲਾਹਕਾਰ ਮੈਡਮ ਸੁਖਜੀਤ ਕੌਰ ਪੂਨੀਆ, ਵਾਤਾਵਰਨ ਵਿਭਾਗ ਇੰਚਾਰਜ ਗੋਪਾਲ ਕਿ੍ਸ਼ਨ ਬੀਸਲਾ, ਸਟੇਜ ਪ੍ਰਬੰਧਕ ਵਿਕਾਸ ਪਹਵਾ, ਮੀਡੀਆ ਇੰਚਾਰਜ ਪ੍ਰੇਮ ਝੱਡਿਆਲੀ ਲਗਾਏ ਗਏ |
ਪਿਛਲੀ ਖ਼ਬਰ ਅਮਰਦੀਪ ਕਾਲਜ ਵਿਖੇ ਗੁਰਪ੍ਰੀਤ ਸਿੰਘ ਤੂਰ ਨਾਲ ਰੂ-ਬਰੂ ਅਗਲੀ ਖ਼ਬਰ ਰਸੋਈ ਗੈਸ ਦੀ ਸਪਲਾਈ ਹਰ ਘਰ ਤੱਕ ਨਿਰਵਿਘਨ ਕੀਤੀ ਜਾਵੇ- ਕਰਨ ਸਿੰਘ ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।