19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਰਸੋਈ ਗੈਸ ਦੀ ਸਪਲਾਈ ਹਰ ਘਰ ਤੱਕ ਨਿਰਵਿਘਨ ਕੀਤੀ ਜਾਵੇ- ਕਰਨ ਸਿੰਘ ਰਾਣਾ <br/>

ਅਜੀਤ ਡੈਸਕ 02-04-2026
ਕਾਠਗੜ੍ਹ/ਰੱਤੇਵਾਲ, 1 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਅਮਰੀਕਨ ਸਾਮਰਾਜੀ ਜੁੰਡਲੀ ਵਲੋਂ ਥੋਪੇ ਗਏ ਜੰਗ ਦਾ ਮਾੜਾ ਅਸਰ ਸਮੁੱਚੀ ਮਾਨਵਤਾ 'ਤੇ ਪੈ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ ਨੇ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਕੀਤਾ | ਉਹਨਾਂ ਕਿਹਾ ਕਿ ਪੰਜਾਬ ਅੰਦਰ ਜੰਗ ਕਾਰਨ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ, ਉਦਯੋਗ 'ਤੇ ਮਾੜਾ ਅਸਰ ਪੈ ਰਿਹਾ ਹੈ ਤੇ ਰੋਜ਼ਗਾਰ ਘੱਟ ਰਿਹਾ ਹੈ | ਭਾਵੇਂ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਰਸੋਈ ਗੈਸ ਦੀ ਕੋਈ ਘਾਟ ਨਹੀਂ ਹੈ ਪਰ ਦਰੁਸਤ ਪ੍ਰਬੰਧ ਨਾ ਹੋਣ ਕਾਰਨ ਆਮ ਖਪਤਕਾਰਾਂ ਨੂੰ ਰਸੋਈ ਗੈਸ ਪ੍ਰਾਪਤ ਕਰਨ ਵਿਚ ਭਾਰੀ ਦਿੱਕਤ ਪੇਸ਼ ਹੋ ਰਹੀ ਹੈ | ਸਾਥੀ ਰਾਣਾ ਨੇ ਜਾਣਕਾਰੀ ਦਿੱਤੀ ਕਿ ਰਸੋਈ ਗੈਸ ਪ੍ਰਾਪਤ ਕਰਨ ਲਈ ਆਨਲਾਈਨ ਬੁਕਿੰਗ ਕਰਵਾਉਣੀ ਪੈਂਦੀ ਹੈ ਪਰ ਸਰਵਰ ਡਾਊਨ ਦਾ ਬਹਾਨਾ ਆਮ ਹੀ ਦੇਖਿਆ ਜਾਂਦਾ ਹੈ ਜੋ ਲੋਕਾਂ ਵਿੱਚ ਭਾਰੀ ਬੇਚੈਨੀ ਅਤੇ ਅਫ਼ਰਾ-ਤਫ਼ਰੀ ਪੈਦਾ ਕਰਦਾ ਹੈ | ਪੰਜਾਬ ਅੰਦਰ ਰਸੋਈ ਗੈਸ ਸਪਲਾਈ ਕਰਨ ਦਾ ਕੰਮ 950 ਡਿਸਟ੍ਰੀਬਿਊਟਰ ਕਰਦੇ ਹਨ, ਜੋ 98 ਲੱਖ ਘਰਾਂ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਖ਼ੁਦ ਕਰਦੇ ਹਨ | ਸਰਕਾਰੀ ਪ੍ਰਬੰਧਾਂ ਦੀ ਕਮੀ ਕਾਰਨ ਲੋਕਾਂ ਨੂੰ ਗੈਸ ਉਹਨਾਂ ਦੇ ਘਰਾਂ ਵਿੱਚ ਨਹੀਂ ਮਿਲ ਰਹੀ ਬਲ ਕੇ ਬਹੁਤੇ ਇਹ ਏਜੰਸੀ ਵਾਲੇ ਲੋਕਾਂ ਨੂੰ ਕਈ-ਕਈ ਕਿੱਲੋਮੀਟਰ ਦੂਰ ਆਪਣੇ ਸਟੋਰਾਂ ਵਿਚ ਬੁਕਿੰਗ ਤੋਂ ਬਾਅਦ ਗੈਸ ਦਿੰਦੇ ਹਨ | ਖਪਤਕਾਰ ਦੀ ਪੂਰੀ ਦਿਹਾੜੀ ਸਟੋਰ ਤੋਂ ਗੈਸ ਪ੍ਰਾਪਤ ਕਰਨ ਵਿੱਚ ਲੱਗ ਜਾਂਦੀ ਹੈ, ਜਦ ਕਿ ਔਰਤ ਖਪਤਕਾਰ ਅਤੇ ਬਜ਼ੁਰਗ ਖਪਤਕਾਰਾਂ ਲਈ ਕੇਈ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਸਟੋਰਾਂ ਤੋਂ ਗੈਸ ਪ੍ਰਾਪਤ ਕਰਨੀ ਅਤਿ ਮੁਸ਼ਕਲ ਹੈ | ਮੀਟਿੰਗ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਸੋਈ ਗੈਸ ਦੀ ਸਪਲਾਈ ਨਿਰਵਿਘਨ ਖਪਤਕਾਰਾਂ ਦੇ ਘਰਾਂ ਤੱਕ ਕੀਤੀ ਜਾਵੇ | ਇਸ ਮੌਕੇ ਕਰਨੈਲ ਸਿੰਘ ਭੱਲਾ, ਚੰਨਣ ਸਿੰਘ ਮਡਿਆਣੀ, ਪਰਮਜੀਤ ਸਿੰਘ, ਵਿਨੋਦ ਚੋਪੜਾ, ਹਰਦੇਵ ਸਿੰਘ ਰਾਣਾ, ਸਤਪਾਲ ਸਿੰਘ ਸਾਰੋਵਾਲ ਅਤੇ ਮਨੋਹਰ ਲਾਲ ਟੌਂਸਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |

ਪਿਛਲੀ ਖ਼ਬਰ ਸੇਵਾ ਸੁਸਾਇਟੀ ਬੰਗਾ ਦੇ ਅਹੁਦੇਦਾਰਾਂ ਦੀ ਚੋਣ ਹੋਈ ਅਗਲੀ ਖ਼ਬਰ ਰੱਤੇਵਾਲ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ, ਖੂਨਦਾਨ, ਦੰਦਾਂ ਅਤੇ ਅੱਖਾਂ ਦਾ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।