19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਰੱਤੇਵਾਲ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ, ਖੂਨਦਾਨ, ਦੰਦਾਂ ਅਤੇ ਅੱਖਾਂ ਦਾ ਜਾਂਚ ਕੈਂਪ

ਅਜੀਤ ਡੈਸਕ 02-04-2026
ਰੱਤੇਵਾਲ, 1 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਸਵ: ਓਮ ਪ੍ਰਕਾਸ਼ ਬਾਂਠ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਬਿੰਦਰ ਬਾਂਠ ਵੱਲੋਂ 5ਵਾਂ ਫਰੀ ਮੈਡੀਕਲ, ਖੂਨਦਾਨ, ਦੰਦਾਂ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਬਿੰਦਰ ਬਾਂਠ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਵੱਲੋਂ ਆਪਣੇ ਮਿੱਤਰਾਂ-ਸੱਜਣਾਂ ਦੇ ਸਹਿਯੋਗ ਨਾਲ ਆਪਣੇ ਸਵ: ਪਿਤਾ ਓਮ ਪ੍ਰਕਾਸ਼ ਬਾਂਠ ਦੀ ਯਾਦ 'ਚ ਫਰੀ ਮੈਡੀਕਲ, ਦੰਦਾਂ ਤੇ ਅੱਖਾਂ ਦਾ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ | ਜਿਸ ਦਾ ਰਸਮੀ ਉਦਘਾਟਨ ਸਤਨਾਮ ਜਲਾਲਪੁਰ, ਕਰਨਵੀਰ ਕਟਾਰੀਆ, ਅਸ਼ੋਕ ਬਾਂਠ, ਅਜੇ ਮੰਗੂਪੁਰ, ਵਿਜੇ ਸੰਡਰੇਵਾਲ, ਸੋਨੂੰ ਆਦੋਆਣਾ, ਵਿੱਕੀ ਕਾਠਗੜ੍ਹ ਨੇ ਪਹੁੰਚ ਕੇ ਕੀਤਾ | ਕੈਂਪ ਵਿੱਚ ਐੱਸ.ਪੀ.ਆਈ ਕੇਅਰ ਸੈਂਟਰ ਗੜ੍ਹਸ਼ੰਕਰ ਦੀ ਟੀਮ ਨੇ ਅੱਖਾਂ ਦੀ ਜਾਂਚ ਕੀਤੀ | ਮਨਪ੍ਰੀਤ ਸਿੰਘ ਬੀ.ਡੀ.ਐੱਸ ਨੇ ਦੰਦਾਂ ਦੀ ਜਾਂਚ ਕੀਤੀ | ਜੇ.ਪੀ ਹਸਪਤਾਲ ਬਲਾਚੌਰ ਤੋਂ ਜਤਿੰਦਰ ਬੈਂਸ ਨੇ ਮੈਡੀਕਲ ਜਾਂਚ ਕੀਤੀ | ਖੂਨਦਾਨ ਕੈਂਪ ਬਲੱਡ ਬੈਂਕ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ ਹੈ | ਜਿਸ ਵਿੱਚ 200 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ ਅਤੇ 40 ਯੂਨਿਟ ਖੂਨਦਾਨ ਕੀਤਾ ਗਿਆ | ਬਿੰਦਰ ਬਾਂਠ ਨੇ ਦੱਸਿਆ ਕਿ ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਅਰੋੜਾ ਪੀ.ਪੀ, ਗੁਰਪ੍ਰੀਤ ਉਧਨਵਾਲ ਅਤੇ ਤਰਨਵੀਰ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ | ਕੈਂਪ ਵਿੱਚ ਜ਼ਰੂਰਤਮੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਮਲਕੀਤ ਸੋਭੂਵਾਲ, ਬਲਦੇਵ ਰਾਜ ਪੰਜਾਬ ਪੁਲਿਸ, ਕਮਲ ਚੌਧਰੀ, ਸ਼ਾਮ ਲਾਲ, ਪ੍ਰੀਤ ਬਾਂਠ, ਰਣਵੀਰ ਚੌਧਰੀ ਅਤੇ ਸਮੂਹ ਇਲਾਕਾ ਨਿਵਾਸੀ ਮੌਕੇ 'ਤੇ ਮੌਜੂਦ ਰਹੇ |
ਪਿਛਲੀ ਖ਼ਬਰ ਰਸੋਈ ਗੈਸ ਦੀ ਸਪਲਾਈ ਹਰ ਘਰ ਤੱਕ ਨਿਰਵਿਘਨ ਕੀਤੀ ਜਾਵੇ- ਕਰਨ ਸਿੰਘ ਰਾਣਾ <br/> ਅਗਲੀ ਖ਼ਬਰ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।