ਬਹਿਰਾਮ, 1 ਅਪ੍ਰੈਲ (ਸਰਬਜੀਤ ਸਿੰਘ ਰਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗੁਰੂ ਵਿਖੇ ਮੈਗਾ ਪੀ.ਟੀ.ਐਮ, ਸਲਾਨਾ ਸਮਾਗਮ ਤੇ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ | ਇਸ ਮੌਕੇ ਸਾਲ 2025-26 ਦਾ ਨਤੀਜਾ ਘੋਸ਼ਿਤ ਕੀਤਾ ਗਿਆ | ਬੱਚਿਆਂ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਅਵੱਲ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਸੱਭਿਆਚਾਰ ਅਤੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਰਪੰਚ ਕਿਸ਼ੋਰੀ ਲਾਲ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਸ਼ਾਨਦਾਰ ਨਤੀਜੇ ਆਉਣ 'ਤੇ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਕਿਸ਼ੋਰੀ ਲਾਲ, ਪੰਚ ਜਨਕ ਰਾਜ, ਮੈਡਮ ਜਸਵੀਰ ਕੌਰ, ਅਧਿਆਪਕ ਸੁਖਵਿੰਦਰ ਸਿੰਘ, ਮਨਦੀਪ ਕੁਮਾਰੀ, ਬੇਬੀ, ਸੁਖੋ, ਨੀਲਮ ਰਾਣੀ, ਮੰਜੂ, ਪੁਸ਼ਪਾ ਦੇਵੀ, ਰੀਟਾ, ਗੋਪੀ, ਮਨਜੀਤ, ਸੁਰਜੀਤ ਕੌਰ, ਨੀਲਮ, ਗੇਜੋ, ਕਸ਼ਮੀਰ ਕੌਰ, ਗੁਰਪ੍ਰੀਤ, ਸੋਨੀਆਂ, ਰਿੰਪੀ ਸਮੂਹ ਸਕੂਲ ਸਟਾਫ 'ਤੇ ਵਿਦਿਆਰਥੀ ਹਾਜ਼ਰ ਸਨ |