19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਲਗਾਇਆ ਵਿੱਦਿਅਕ ਟੂਰ

ਅਜੀਤ ਡੈਸਕ 02-04-2026
ਬੰਗਾ, 1 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਬੌਟਨੀ ਤੇ ਜੋਆਲੋਜੀ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਹਿਲਾ ਦਿਵਸ ਨੂੰ ਸਮਰਪਿਤ ਦੋ ਦਿਨਾਂ ਵਿਦਿਅਕ ਟੂਰ ਲਗਾਇਆ, ਜਿਸ ਵਿਚ ਵਿਦਿਆਰਥੀਆਂ ਨੇ ਹਿਮਾਚਲ ਪ੍ਰਦੇਸ਼ ਦੇ ਮੈਕਲਿਓਡਗੰਜ, ਧਰਮਸ਼ਾਲਾ, ਨੱਡੀ ਥਾਵਾਂ ਦਾ ਦੌਰਾ ਕੀਤਾ | ਪਹਿਲੇ ਦਿਨ ਵਿਦਿਆਰਥੀਆ ਨੇ ਦਲਾਈ ਲਾਮਾ ਟੈਂਪਲ ਦਾ ਦੌਰਾ ਕੀਤਾ ਤੇ ਉਨ੍ਹਾਂ ਦੇ ਬੁੱਧ ਧਰਮ ਅਤੇ ਤਿੱਬਤੀ ਸੰਸਕਿ੍ਤੀ ਬਾਰੇ ਜਾਣਿਆ | ਭਾਗਸੂ ਨਾਗ ਮੰਦਰ ਦਾ ਦੌਰੇ 'ਚ ਉਹਨਾਂ ਭਾਗਸੂ ਝਰਨੇ 'ਚ ਟ੍ਰੈਕਿੰਗ ਕੀਤੀ | ਸੇਂਟ ਜੌਹਨ ਚਰਚ ਤੱਕਿਆ ਅਤੇ ਡੱਲ ਝੀਲ 'ਚ ਬੋਟਿੰਗ ਦਾ ਅਨੰਦ ਮਾਣਿਆ | ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਹਿਮਾਚਲ ਪ੍ਰਦੇਸ਼ ਦੀ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਜਾਣਿਆ, ਉੱਥੋਂ ਦੇ ਸੱਭਿਆਚਾਰ ਬਾਰੇ ਜਾਣਿਆ | ਉਹਨਾਂ ਵੱਖ-ਵੱਖ ਪ੍ਰਾਈਮੇਟਸ ਬਾਂਦਰ ਅਤੇ ਲੰਗੂਰ ਦੇ ਵਿਵਹਾਰ ਨੂੰ ਵੀ ਦੇਖਿਆ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਨੋਟ ਕੀਤੀ | ਉਹਨਾਂ ਬੂਟਿਆਂ ਤੇ ਰੁੱਖਾਂ ਬਾਰੇ ਵੀ ਭਰਪੂਰ ਗਿਆਨ ਪ੍ਰਾਪਤ ਕੀਤਾ | ਦੂਜੇ ਦਿਨ ਵਿਦਿਆਰਥੀਆਂ ਨੇ ਅਗੰਜਰ ਮਹਾਂਦੇਵ ਮੰਦਰ ਦੌਰੇ ਦੌਰਾਨ ਭਗਵਾਨ ਸ਼ਿਵ ਦੀ ਪੂਜਾ ਕੀਤੀ ਤੇ ਉੱਥੋਂ ਦੇ ਇਤਿਹਾਸ ਬਾਰੇ ਜਾਣਿਆ | ਵਿਦਿਆਰਥੀ ਨੇ ਧਰਮਸ਼ਾਲਾ ਦੇ ਵਾਰ ਮੈਮੋਰੀਅਲ ਦਾ ਦੌਰਾ ਵੀ ਕੀਤਾ, ਜਿੱਥੇ ਉਨ੍ਹਾਂ 1962 ਅਤੇ 1965 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਅੰਤ ਚਾਹ ਦੇ ਬਾਗ ਦਾ ਦੌਰਾ ਕੀਤਾ ਗਿਆ ਅਤੇ ਚਾਹ ਦੀਆਂ ਪੱਤੀਆਂ ਦੀ ਪ੍ਰੋਸੈਸਿੰਗ ਹੁੰਦੀ ਤੱਕੀ | ਬੰਬਈ ਪਿਕਨਿਕ ਸਪਾਟ ਦੇ ਦੌਰੇ ਮੌਕੇ ਖੁਸ਼ੀ ਦੇ ਯਾਦਗਾਰੀ ਪਲਾਂ ਨੂੰ ਮਾਣਿਆ | ਇਹ ਟੂਰ ਮੈਡਮ ਡਾ. ਸੁਨਿਧੀ ਮਿਗਲਾਨੀ ਤੇ ਪ੍ਰੋ. ਮਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਬਾਖੂਬੀ ਨੇਪਰੇ ਚੜਿਆ |
ਪਿਛਲੀ ਖ਼ਬਰ ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਬਛੌੜੀ ਵਿਖੇ ਫੁੱਟਬਾਲ ਮਹਾਂਕੁੰਭ ਅਮਿੱਟ ਛਾਪਾਂ ਛੱਡਦਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।