19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਛੌੜੀ ਵਿਖੇ ਫੁੱਟਬਾਲ ਮਹਾਂਕੁੰਭ ਅਮਿੱਟ ਛਾਪਾਂ ਛੱਡਦਾ ਹੋਇਆ ਸਮਾਪਤ

ਅਜੀਤ ਡੈਸਕ 02-04-2026
ਬਲਾਚੌਰ, 1 ਅਪ੍ਰੈਲ (ਨਰੇਸ਼ ਧੌਲ)-ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਬਛੌੜੀ ਵਲੋਂ ਉੱਘੇ ਨੌਜਵਾਨ ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਅਤੇ ਕਮੇਟੀ ਮੈਂਬਰ ਗੁਰਜੀਤ ਸਿੰਘ ਗਰਚਾ ਹੈਪੀ ਦੀ ਨਿੱਘੀ ਯਾਦ ਨੂੰ ਸਮਰਪਿਤ 75ਵਾਂ ਫੁੱਟਬਾਲ ਮਹਾਂਕੁੰਭ ਅਮਿਟ ਛਾਪਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਮਹਾਂਕੁੰਭ ਦਾ ਉਦਘਾਟਨ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ.ਕੇ ਖੰਡੂਪੁਰ, ਅਜੀਤ ਸਿੰਘ ਗਿੱਲ ਯੂ.ਐੱਸ.ਏ. ਮਜਾਰੀ, ਗੁਰਪਾਲ ਸਿੰਘ ਨਾਗਰਾ ਮਹਿੰਦਪੁਰ ਅਤੇ ਸੁਰਿੰਦਰ ਅਜੀਮਲ ਫਿਰਨੀ ਮਜਾਰਾ ਵੱਲੋਂ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਸਾਂਝੇ ਤੌਰ 'ਤੇ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਖੇਡ ਦੌਰਾਨ ਉੱਘੇ ਖਿਡਾਰੀ ਰਵਿੰਦਰੀ ਦੇ ਅਚਾਨਕ ਪਏ ਵਿਛੋੜੇ ਕਾਰਨ ਕਰਵਾਇਆ ਜਾ ਰਿਹਾ ਖੇਡ ਮਹਾਂਕੁੰਭ ਰੁਕ ਗਿਆ ਸੀ, ਪਰ ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਖੇਡ ਪ੍ਰਤੀ ਲਗਨ ਨੂੰ ਯਾਦ ਕਰਦਿਆਂ ਹੋਇਆਂ ਇਹ ਮਹਾਂਕੁੰਭ ਦੁਬਾਰਾ ਤੋਂ ਕਰਵਾਇਆ ਗਿਆ | ਸਮੁੱਚੀਆਂ ਟੀਮਾਂ ਵਿਚੋਂ ਫਾਈਨਲ ਜੇਤੂ ਫਿਰਨੀ ਮਜਾਰਾ-ਕਾਹਮਾ ਇਨਾਮ 1 ਲੱਖ 11 ਹਜ਼ਾਰ ਰੁਪਏ ਗਰਚਾ ਪਰਿਵਾਰ ਵਲੋਂ, ਉਪ ਜੇਤੂ ਬਛੌੜੀ-ਜਗਤਪੁਰ ਇਨਾਮ 81 ਹਜ਼ਾਰ ਰੁਪਏ ਬਹਾਦਰ ਸਿੰਘ ਸਹੋਤਾ ਤੇ ਅਮਰਜੀਤ ਸਿੰਘ ਸਹੋਤਾ ਵੱਲੋਂ ਦਿੱਤਾ ਗਿਆ, ਬੈਸਟ ਖਿਡਾਰੀ ਅਰਸੂ ਜਗਤਪੁਰ ਇਨਾਮ ਇਲੈਕਟਰਿਕ ਸਕੂਟੀ, ਰਵਿੰਦਰ ਜਗਤਪੁਰ ਅਤੇ ਮੰਨਾ ਕਾਹਮਾ ਇਨਾਮ ਐੱਲ.ਈ.ਡੀ, ਇਸ ਤੋਂ ਇਲਾਵਾ 100 ਮੀਟਰ ਦੌੜ ਵਿੱਚੋਂ ਜਸ਼ਨ ਸੜੋਆ ਜੇਤੂ ਰਹੇ | ਇਕ ਤੋਂ 10 ਸਾਲ ਦੇ ਬੱਚਿਆਂ ਦੀਆਂ ਦੌੜਾਂ ਵਿੱਚ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੌੜੀ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਵੱਲੋਂ ਸ਼ਿਰਕਤ ਕੀਤੀ | ਇਸ ਦੌਰਾਨ ਢਾਹ ਪਰਿਵਾਰ ਵਲੋਂ ਉੱਘੇ ਖਿਡਾਰੀ ਲੱਕੀ ਗਰਚਾ ਦਾ ਸਵਰਾਜ ਟਰੈਕਟਰ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਬਛੌੜੀ ਵਲੋਂ ਸਵ. ਖਿਡਾਰੀ ਰਵਿੰਦਰ ਸਿੰਘ ਰਵਿੰਦਰੀ ਮਜ਼ਾਰੀ ਵਾਲਿਆਂ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਭੇਟ ਕੀਤੀ ਗਈ | ਇਸ ਮੌਕੇ ਬਲਵੀਰ ਸਿੰਘ ਚੰਗਿਆੜਾ, ਹਰਜੀਤ ਸਿੰਘ ਜਾਡਲੀ, ਤਰਸੇਮ ਚੰਦਿਆਣੀ, ਜਸਪਾਲ ਸਿੰਘ ਜਾਡਲੀ, ਸੰਦੀਪ ਭਾਟੀਆ ਆਦੋਆਣਾ, ਰਿਟਾ. ਡੀ.ਐਸ.ਪੀ ਸਤਨਾਮ ਸਿੰਘ, ਮਨਦੀਪ ਥਾਂਦੀ ਸੰਮਤੀ ਮੈਂਬਰ, ਕਾਕਾ ਚੌਧਰੀ ਗੜ੍ਹਸ਼ੰਕਰ, ਹਰਮਨ ਕੂੰਨਰ ਗੜ੍ਹਸ਼ੰਕਰ, ਬਲਦੀਪ ਅਕਾਲਗੜ੍ਹ, ਮਾ. ਮਹਿੰਦਰ ਸਿੰਘ ਢਿੱਲੋਂ, ਓਾਕਾਰ ਸਿੰਘ ਢਾਹ, ਦਾਰਾ ਸਿੰਘ ਬੱਲ, ਪਰਮਿੰਦਰ ਸਿੰਘ ਪੰਮੀ, ਲੱਕੀ ਗਰਚਾ, ਰਸ਼ਬਿੰਦਰ ਬੱਲ, ਨਰਿੰਦਰ ਸਿੰਘ ਐਡਵੋਕੇਟ, ਸੂਬੇਦਾਰ ਜਗਤਾਰ ਸਿੰਘ, ਜਥੇਦਾਰ ਮੇਜਰ ਸਿੰਘ, ਇਕਬਾਲ ਪਾਲ, ਦਿਲਾਵਰ ਗਰਚਾ ਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਲਗਾਇਆ ਵਿੱਦਿਅਕ ਟੂਰ ਅਗਲੀ ਖ਼ਬਰ 'ਆਪ' ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ- ਚੇਅਰਮੈਨ ਗਗਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।