ਸੜੋਆ, 1 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)-ਪੰਜਾਬ ਮੰਡੀ ਬੋਰਡ ਦੀ ਅਣਗਿਹਲੀ ਕਾਰਨ ਸਰਕਾਰੀ ਹਾਈ ਸਕੂਲ ਚੰਦਿਆਣੀ ਖੁਰਦ ਨੂੰ ਵੱਖ-ਵੱਖ ਪਿੰਡਾਂ ਤੋਂ ਪੜਨ ਆਉਣ ਵਾਲੇ ਅਤੇ ਪੋਜੇਵਾਲ ਤੋਂ ਬਲਾਚੌਰ ਨੂੰ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਨਿਤ ਦਿਨ 18 ਫੁਟੀ ਸੜਕ 'ਤੇ ਗਟਰਾਂ ਦੇ ਘੁੰਮ ਰਹੇ ਗੰਦੇ ਪਾਣੀ ਵਿਚੋਂ ਆਉਣਾ-ਜਾਣਾ ਪੈ ਰਿਹਾ ਹੈ | ਸੜਕ 'ਤੇ ਖੜੇ ਪਾਣੀ ਕਾਰਨ ਕਈ ਵਾਰ ਤਾਂ ਵਿਦਿਆਰਥੀਆਂ ਦੀ ਸਕੂਲੀ ਵਰਦੀ ਵੀ ਗੰਦੇ ਪਾਣੀ ਦੇ ਛਿਟੇ ਪੈਣ ਨਾਲ ਖਰਾਬ ਹੋਣ ਕਰਕੇ ਵਿਦਿਆਰਥੀਆਂ ਨੂੰ ਵਾਪਿਸ ਹੀ ਘਰ ਨੂੰ ਪਰਤਣਾ ਪੈਂਦਾ ਹੈ | ਸਰਕਾਰੀ ਹਾਈ ਸਕੂਲ ਚੰਦਿਆਣੀ ਖੁਰਦ ਦੀ ਹਦ ਤੋਂ ਖੁਰਦਾਂ ਨੂੰ ਜਾਣ ਵਾਲੇ ਮਾਰਗ 'ਤੇ ਚਲ ਰਹੇ ਗਟਰਾਂ ਦੇ ਗੰਦੇ ਪਾਣੀ ਦੀ ਦਾਸਤਾਨ ਬਿਆਨ ਕਰਦਿਆਂ ਠੇਕੇਦਾਰ ਮਲਕੀਤ ਰਾਮ ਟੱਪਰੀਆਂ ਖੁਰਦ, ਪਰਮਾ ਨੰਦ ਖੁਰਦਾ, ਕੈਪਟਨ ਤਰਸੇਮ ਸਿੰਘ ਖੁਰਦਾ, ਸੰਦੀਪ ਕੁਮਾਰ, ਮਨੋਜ ਕੁਮਾਰ ਗੋਲਡੀ ਚੰਦਿਆਣੀ ਖੁਰਦ ਅਤੇ ਹੋਰ ਕਈ ਸਮਾਜਸੇਵੀਆਂ ਨੇ ਦਸਿਆ ਕਿ ਮਾਰਗ ਤੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੰਡੀ ਬੋਰਡ ਵਲੋਂ ਜਦੋ ਵੀ ਸੜਕ ਬਣਾਈ ਜਾਂਦੀ ਹੈ, ਉਨ੍ਹਾਂ ਕਿਹਾ ਕਿ ਇਸ ਸਥਾਨ ਤੇ ਆਮ ਲੋਕਾਂ ਦੀ ਸਮਸਿਆ ਦਾ ਮੰਡੀ ਬੋਰਡ ਨੂੰ ਸਬੰਧਤ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਢੁਕਵਾ ਹਲ ਕਰਨ ਦੀ ਜ਼ਰੂਰਤ ਹੈ |
ਸਕੂਲ ਵਿਦਿਆਰਥੀ ਤੇ ਰਾਹਗੀਰ ਗੰਦੇ ਪਾਣੀ 'ਚੋ ਲੰਘਣ ਲਈ ਹੋ ਰਹੇ ਨੇ ਮਜਬੂਰ
ਅਜੀਤ ਡੈਸਕ
02-04-2026