19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕਾਂਗਰਸ ਵਿਰੋਧੀਆਂ ਦੇ ਸੁਪਨਿਆਂ 'ਤੇ ਪਾਣੀ ਫੇਰੇਗੀ- ਬੰਗਾ

ਅਜੀਤ ਡੈਸਕ 02-04-2026

ਕਟਾਰੀਆਂ, 1 ਅਪ੍ਰੈਲ (ਪ੍ਰੇਮੀ ਸੰਧਵਾਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਮਲਜੀਤ ਬੰਗਾ ਨੇ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਸੁਪਨੇ ਦਿਖਾ ਕੇ ਲੁੱਟ ਰਹੀਆਂ ਵਿਰੋਧੀ ਪਾਰਟੀ ਦੀਆਂ ਸਾਰੀਆਂ ਆਸਾਂ 'ਤੇ ਕਾਂਗਰਸ ਪਾਰਟੀ ਪੰਜਾਬ 'ਚ ਮੁੜ ਆਪਣੀ ਸਰਕਾਰ ਬਣਾ ਕੇ ਪਾਣੀ ਫੇਰ ਕੇ ਰੱਖ ਦੇਵੇਗੀ | ਕਿਉਂਕਿ ਪੰਜਾਬ ਦੇ ਲੋਕਾਂ ਦਾ ਭਵਿੱਖ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਰਹਿ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਸਮੇਂ ਫਿਰੌਤੀਆਂ ਮੰਗਣ ਦਾ ਮਾਮਲਾ ਪੂਰੀ ਤਰਾਂ ਭੱਖਦਾ ਜਾ ਰਿਹਾ ਹੈ ਤੇ ਜੋ ਲੋਕ ਗੈਂਗਸਟਰਾਂ ਨੂੰ ਫਿਰੌਤੀਆਂ ਨਹੀਂ ਦੇਂਦੇ ਉਨ੍ਹਾਂ ਦਾ ਆਏ ਦਿਨ ਕਤਲ ਕਰਨ ਦੀਆਂ ਵਾਪਰਦੀਆ ਘਟਨਾਵਾਂ ਪੰਜਾਬ ਸਰਕਾਰ ਦੇ ਮੱਥੇ 'ਤੇ ਕਲੰਕ ਹੈ, ਕਿਉਂਕਿ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਪੂਰੀ ਤਰਾਂ ਸਫ਼ਾਇਆ ਕੀਤਾ ਜਾਵੇਗਾ, ਜਿਸ ਕਾਰਨ ਸੂਬੇ ਦੇ ਲੋਕ ਡਰ ਭਰੀ ਜ਼ਿੰਦਗੀ ਗੁਜ਼ਾਰਨ ਨੂੰ ਮਜਬੂਰ ਹਨ | ਇਸ ਮੌਕੇ ਵਿਜੇ ਪਾਲ, ਚੈਨ ਰਾਮ, ਪ੍ਰੇਮ ਲਾਲ, ਸੁਖਦੇਵ ਰਾਮ, ਬਲਵੀਰ ਸਿੰਘ, ਹਰਭਜਨ ਸਿੰਘ ਭਰੋਲੀ, ਗੁਰਬਖਸ਼ ਸਿੰਘ, ਆਸ਼ਿਸ਼ ਤੇ ਅਜੀਤ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲ ਵਿਦਿਆਰਥੀ ਤੇ ਰਾਹਗੀਰ ਗੰਦੇ ਪਾਣੀ 'ਚੋ ਲੰਘਣ ਲਈ ਹੋ ਰਹੇ ਨੇ ਮਜਬੂਰ ਅਗਲੀ ਖ਼ਬਰ ਟੌਂਸਾ ਦੇ ਇਕ ਘਰ 'ਚ ਟੁੱਟੇ ਪਾਈਪ ਨਾਲ ਸਾਫ਼ ਪਾਣੀ ਹੋ ਰਿਹੈ ਬਰਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।