19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਟੌਂਸਾ ਦੇ ਇਕ ਘਰ 'ਚ ਟੁੱਟੇ ਪਾਈਪ ਨਾਲ ਸਾਫ਼ ਪਾਣੀ ਹੋ ਰਿਹੈ ਬਰਬਾਦ

ਅਜੀਤ ਡੈਸਕ 02-04-2026

ਕਾਠਗੜ੍ਹ, 1 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਅੱਜ ਜਿਆਦਾਤਰ ਪੀਣ ਵਾਲੇ ਸਾਫ਼ ਪਾਣੀ ਦੀ ਬਰਬਾਦੀ ਮਨੁੱਖ ਦੀ ਆਪਣੀ ਲਾਪਰਵਾਹੀ ਕਾਰਨ ਹੋ ਰਹੀ ਹੈ, ਜਿਸ ਕਾਰਨ ਹਰ ਸਮੇਂ ਜਿੱਥੇ ਗਲੀਆਂ-ਮਹੱਲਿਆਂ 'ਚ ਗੰਦੇ ਪਾਣੀ ਦੇ ਨਿਕਾਸੀ ਨਾਲੇ-ਨਾਲੀਆਂ ਭਰੇ ਰਹਿੰਦੇ ਹਨ, ਉੱਥੇ ਹੀ ਗੰਦਾ ਪਾਣੀ ਦੂਰ-ਦੂਰ ਤੱਕ ਕਿਸਾਨਾਂ ਦੀਆਂ ਜਮੀਨਾਂ ਤੇ ਲੋਕਾਂ ਦੇ ਪਲਾਟਾਂ ਤੱਕ ਪਹੁੰਚਣ ਲੱਗ ਜਾਂਦਾ ਹੈ ਅਤੇ ਇਹ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੋ ਰਹੀ ਹੈ | ਪਿੰਡ ਟੌਂਸਾ 'ਚ ਪੀਣ ਵਾਲੇ ਸਾਫ਼ ਪਾਣੀ ਦੀ ਬਰਬਾਦੀ ਦਾ ਇਕ ਵੱਖਰਾ ਹੀ ਤਰੀਕਾ ਸਾਹਮਣੇ ਆਇਆ ਹੈ | ਪਿੰਡ ਦੇ ਸੇਵਾ ਕੇਂਦਰ ਨੂੰ ਜਾਣ ਵਾਲੀ ਗਲੀ 'ਚ ਜਿਸ ਵਿਚ ਪੀਣ ਵਾਲੇ ਪਾਣੀ ਦੇ ਇਕੇ ਘਰ 'ਚ ਦੋ ਕਨੈਕਸ਼ਨ ਚੱਲ ਰਹੇ ਹਨ ਅਤੇ ਇਹਨਾਂ ਕਨੈਕਸ਼ਨਾਂ ਵਿੱਚੋਂ ਕਿਸੇ ਕਾਰਨ ਇਕ ਕੁਨੈਕਸ਼ਨ ਦੀ ਪਾਈਪ ਟੁੱਟੀ ਹੋਈ ਹੈ ਅਤੇ ਉਸ ਦਾ ਸਾਫ਼ ਪਾਣੀ ਬੀਤੇ ਕਈ ਮਹੀਨਿਆਂ ਤੋਂ ਘਰ ਦੇ ਨਾਲੋਂ ਲੰਘਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਵਿਚ ਜਾ ਰਿਹਾ ਹੈ | ਕਥਿਤ ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਟੁੱਟੇ ਹੋਏ ਪਾਈਪ ਦਾ ਹਿੱਸਾ ਹੇਠਾਂ ਤੋਂ ਵੀ ਲੀਕ ਹੋ ਰਿਹਾ ਹੈ ਟੌਂਸਾ ਦੇ ਵਸਨੀਕਾਂ ਦੀ ਪੰਚਾਇਤ ਅਤੇ ਜਲ ਵਿਭਾਗ ਤੋਂ ਮੰਗ ਹੈ ਕਿ ਟੁੱਟੇ ਹੋਏ ਪਾਈਪ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਸਾਫ ਪਾਣੀ ਦੀ ਬਰਬਾਦੀ ਰੁਕ ਸਕੇ ਅਤੇ ਗੰਦੇ ਪਾਣੀ ਨਾਲ ਸਾਫ਼ ਪਾਣੀ ਦੂਸ਼ਿਤ ਵੀ ਨਾ ਹੋ ਸਕੇ |

ਪਿਛਲੀ ਖ਼ਬਰ ਕਾਂਗਰਸ ਵਿਰੋਧੀਆਂ ਦੇ ਸੁਪਨਿਆਂ 'ਤੇ ਪਾਣੀ ਫੇਰੇਗੀ- ਬੰਗਾ ਅਗਲੀ ਖ਼ਬਰ ਜੀਓਵਾਲ-ਬੱਛੂਆਂ ਨਿਵਾਸੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।