19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਹਿਯੋਗ ਸੇਵਾ ਸੁਸਾਇਟੀ ਨੇ 16 ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਅਜੀਤ ਡੈਸਕ 31-03-2026
ਨਵਾਂਸ਼ਹਿਰ, 30 ਮਾਰਚ (ਹਰਮਿੰਦਰ ਸਿੰਘ ਪਿੰਟੂ)-ਸਹਿਯੋਗ ਸੇਵਾ ਸੁਸਾਇਟੀ ਨੇ ਆਪਣਾ 9ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਨਵਾਂਸ਼ਹਿਰ ਦੇ ਹੀਰਾ ਜੱਟਾ ਮੁਹੱਲਾ ਸਥਿਤ ਨੈਣਾ ਦੇਵੀ ਮੰਦਰ ਵਿਖੇ ਕਰਵਾਇਆ | 16 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਸਮਾਗਮ ਵਿਚ ਸੰਤ ਰਾਮ ਦਾਸ ਤੇ ਰਾਜਵਿੰਦਰ ਹੀਰ ਮੁੱਖ ਮਹਿਮਾਨ ਸਨ | ਚੇਅਰਮੈਨ ਪ੍ਰਦੀਪ ਜੋਸ਼ੀ ਤੇ ਤਰਸੇਮ ਲਾਲ ਨੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸੰਤ ਰਾਮ ਦਾਸ ਤੇ ਰਾਜਵਿੰਦਰ ਹੀਰ ਨੇ ਸੁਸਾਇਟੀ ਦੀ ਸੇਵਾ ਦੀ ਪ੍ਰਸੰਸਾ ਕੀਤੀ ਅਤੇ ਯੋਗਦਾਨ ਪਾਉਣ ਦਾ ਪ੍ਰਣ ਲਿਆ | ਇਸ ਮਹੀਨੇ ਦੀ ਰਾਸ਼ਨ ਵੰਡ ਆਸ਼ਾ ਰਾਣੀ ਇੰਗਲੈਂਡ ਵੱਲੋਂ ਕੀਤੀ ਗਈ | ਪ੍ਰਧਾਨ ਪ੍ਰਦੀਪ ਢੀਂਗਰਾ ਨੇ ਦੱਸਿਆ ਕਿ ਸੁਸਾਇਟੀ ਹਰੇਕ ਪਰਿਵਾਰ ਨੂੰ 18 ਕਿਲੋ ਰਾਸ਼ਨ ਵੰਡਦੀ ਹੈ | ਸੁਸਾਇਟੀ ਪਹਿਲਾਂ ਵੀ ਸ਼ਹਿਰ 'ਚ ਸੇਵਾ ਪ੍ਰੋਗਰਾਮ ਕਰ ਚੁੱਕੀ ਹੈ | ਇਸ ਤੋਂ ਪਹਿਲਾਂ ਖੂਨਦਾਨ ਕੈਂਪ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਸੀ, ਜਿਸ ਨੂੰ ਸਾਰੇ ਸ਼ਹਿਰ ਵਾਸੀਆਂ ਵੱਲੋਂ ਕਾਫ਼ੀ ਸਹਿਯੋਗ ਮਿਲਿਆ | ਜਨਰਲ ਸਕੱਤਰ ਮਨੀਸ਼ ਖੋਸਲਾ ਅਤੇ ਕੈਸ਼ੀਅਰ ਦੀਪਕ ਵਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਦੀਪ ਢੀਂਗਰਾ, ਪ੍ਰਦੀਪ ਜੋਸ਼ੀ, ਮਨੀਸ਼ ਖੋਸਲਾ, ਦੀਪਕ ਵਰਮਾ, ਤਰਸੇਮ ਲਾਲ, ਵਿਨੋਦ ਹਾਂਡਾ, ਸੁਰੇਸ਼ ਸ਼ਰਮਾ, ਨਵੀਨ ਵਰਮਾ, ਮੁਕੁਲ ਕਪੂਰ, ਰਵੀ ਸ਼ੰਕਰ, ਚੰਦਰ ਮੋਹਨ ਹਾਂਡਾ, ਮਨੋਜ ਪੁੰਜ, ਚੇਤਨ ਸ਼ਰਮਾ, ਰਿਦਮ ਅਰੋੜਾ, ਕਰਨ ਕਾਲੜਾ, ਮਨੀਸ਼ ਸ਼ਾਰਦਾ, ਸੰਤ ਰਾਮ ਜੀ ਦਾਸ ਤੇ ਰਾਜਵਿੰਦਰ ਹੀਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼:- ਅਧਿਆਪਕ ਤਲਵਿੰਦਰ ਸਿੰਘ ਅਗਲੀ ਖ਼ਬਰ ਸ਼ਾਮ ਲਾਲ ਮਹੈਸ਼ੀ ਆਦੋਆਣਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।