19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸ਼ਾਮ ਲਾਲ ਮਹੈਸ਼ੀ ਆਦੋਆਣਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਅਜੀਤ ਡੈਸਕ 31-03-2026
ਬਲਾਚੌਰ, 30 ਮਾਰਚ (ਨਰੇਸ਼ ਧੌਲ)-ਸੀਨੀਅਰ 'ਆਪ' ਆਗੂ ਚੌਧਰੀ ਰਾਮ ਪਾਲ ਮਹੈਸ਼ੀ ਬਲਾਚੌਰ ਅਤੇ ਸਮੁੱਚੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਚਚੇਰੇ ਭਰਾ ਸ਼ਾਮ ਲਾਲ ਮਹੈਸ਼ੀ (52) ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ | ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਆਦੋਆਣਾ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਹੀ ਨਮ ਅੱਖਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ | ਚਿਖ਼ਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਨਮਨ ਚੌਧਰੀ ਅਤੇ ਪਰਿਵਾਰਕ ਮੈਂਬਰਾਂ ਵਲੋਂ ਵਿਖਾਈ ਗਈ | ਵੱਖ-ਵੱਖ ਸ਼ਖਸ਼ੀਅਤਾਂ ਨੇ ਕਿਹਾ ਕਿ ਚੌਧਰੀ ਸ਼ਾਮ ਲਾਲ ਮਹੈਸ਼ੀ ਦੇ ਅਚਾਨਕ ਬੇਵਕਤ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਸਤਨਾਮ ਮਹੈਸ਼ੀ ਮੋਗਾ, ਜਸਮੇਲ ਰਾਜ ਮਹੈਸ਼ੀ, ਦਰਸ਼ਨ ਲਾਲ ਮਹੈਸ਼ੀ, ਪੁਰਸ਼ੋਤਮ ਲਾਲ ਮਹੈਸ਼ੀ, ਰਾਮ ਪਾਲ ਮਹੈਸ਼ੀ, ਪ੍ਰਵੀਨ ਮਹੈਸ਼ੀ, ਸੁਰਜੀਤ ਕੁਮਾਰ ਮਹੈਸ਼ੀ, ਜੋਗਿੰਦਰ ਮਹੈਸ਼ੀ, ਮੁਰਲੀ ਮਹੈਸ਼ੀ, ਪਾਲੀ ਮਹੈਸ਼ੀ, ਸ਼ਾਮ ਲਾਲ ਮਹੈਸ਼ੀ, ਸੱਤਪਾਲ ਮਹੈਸ਼ੀ, ਸੁਖਦੇਵ ਗੰਗਾ ਨਗਰ, ਸੁਦੇਸ਼ ਬਠਿੰਡਾ, ਹਰਪਾਲ ਚੰਡੀਗੜ੍ਹ, ਬਿੰਦਰ ਖੰਨਾ, ਆਗੂ ਸਰਪੰਚ ਮੁੱਖੂਪੁਰ, ਕਾਲਾ ਮੁੱਖੂਪੁਰ, ਚਰਨ ਸਿੰਘ ਰਾਜੂ ਮਾਜਰਾ, ਰਾਮ ਪ੍ਰਕਾਸ਼ ਰਾਜੂ ਮਾਜਰਾ, ਅਨਿਲ ਕੁਮਾਰ, ਬਿੱਟੂ ਰਾਜੂ ਮਾਜਰਾ, ਸਮੂਹ ਰਿਸ਼ਤੇਦਾਰ, ਪਿੰਡ ਵਾਸੀ ਅਤੇ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਨੇ 16 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਅਮਰਦੀਪ ਕਾਲਜ 'ਚ ਵਿਦਿਆਰਥੀਆਂ ਨੇ ਪੁਸਤਕ ਗੋਸ਼ਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।