ਬਲਾਚੌਰ, 19 ਫਰਵਰੀ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬ ਦਾਸੀ ਸੰਪਰਦਾਇ ਦੇ ਸਿਰਮੌਰ ਮਹਾਂਪੁਰਸ਼ ਸਤਿਗੁਰ ਗੰਗਾ ਨੰਦ ਦੇ ਚੌਥੇ ਗੱਦੀ ਨਸ਼ੀਨ ਸਤਿਗੁਰ ਦਾਸਾ ਨੰਦ ਮਹਾਰਾਜ (ਕੌਢੀ ਵਾਲਿਆਂ) ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ 20 ਫਰਵਰੀ ਨੂੰ ਸੰਧਿਆ ਵੇਲੇ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਗੱਦੀ ਨਸ਼ੀਨ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਕੁਟੀਆ ਸਾਹਿਬ ਅਨੁਭਵ ਧਾਮ ਨਾਨੋਵਾਲ ਨਜ਼ਦੀਕ ਭੱਦੀ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਸੇਵਾਦਾਰਾਂ ਨੇ ਦੱਸਿਆ ਕਿ 20 ਫਰਵਰੀ ਸ਼ਾਮ 7 ਵਜੇ ਸਮਾਗਮ ਦੀ ਸ਼ੁਰੂਆਤ ਕੀਤੀ ਜਾਵੇਗੀ | ਇਸ ਮੌਕੇ ਮੌਜੂਦਾ ਗੱਦੀ ਨਸ਼ੀਨ ਅਚਾਰਿਆ ਨਮਰਤਾ ਨੰਦ ਵੱਲੋਂ ਜਿੱਥੇ ਆਪਣੇ ਪੂਜਨੀਕ ਗੁਰੂ ਦੇਵ ਦੇ ਜਨਮ ਦਿਨ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਜਾਣਗੀਆਂ ਉੱਥੇ ਉਨ੍ਹਾਂ ਵਲੋਂ ਆਪਣੇ ਅਨਮੋਲ ਪ੍ਰਵਚਨਾਂ ਰਾਹੀਂ ਨਿਹਾਲ ਵੀ ਕੀਤਾ ਜਾਵੇਗਾ | ਉਪਰੰਤ ਸਤਿਗੁਰਾਂ ਦੇ ਅਤੁੱਟ ਲੰਗਰ ਭੰਡਾਰੇ ਵਰਤਾਏ ਜਾਣਗੇ |