22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਿਸਾਨਾਂ-ਮਜ਼ਦੂਰਾਂ ਵਲੋਂ ਕਟਾਰੀਆਂ ਦਾਣਾ ਮੰਡੀ ਦਾ ਫਰਸ਼ ਉੱਚਾ ਕਰ ਕੇ ਬਣਾਉਣ ਦੀ ਮੰਗ

ਅਜੀਤ ਡੈਸਕ 30-01-2026
ਕਟਾਰੀਆਂ, 29 ਜਨਵਰੀ (ਪ੍ਰੇਮੀ ਸੰਧਵਾਂ) - ਕਿਸਾਨਾਂ-ਮਜ਼ਦੂਰਾਂ ਨੇ ਕਿਹਾ ਕਿ ਜਦੋਂ ਦੀ ਕਟਾਰੀਆਂ ਦਾਣਾ ਮੰਡੀ ਸ਼ੁਰੂ ਹੋਈ ਹੈ ਉਦੋਂ ਦਾ ਹੀ ਮੰਡੀ 'ਚ ਫਰਸ਼ ਲੱਗਾ ਹੋਇਆ ਹੈ | ਜਿਸ ਕਾਰਨ ਟਰੱਕਾਂ, ਟਰੈਕਟਰ ਟਰਾਲੀਆਂ ਦੇ ਭਾਰ ਨਾਲ ਫਰਸ਼ ਅਨੇਕਾਂ ਥਾਵਾਂ ਤੋਂ ਧੱਸ ਚੁੱਕਾ ਹੈ | ਜਿਸ ਕਾਰਨ ਮੰਡੀ ਦੇ ਸੀਜਨ ਦੌਰਾਨ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਉਂਕਿ ਇੱਟਾਂ ਦੇ ਪੁਰਾਣੇ ਖਰਾਬ ਹੋ ਚੁੱਕੇ ਫਰਸ਼ ਵਿੱਚ ਅਕਸਰ ਹੀ ਬਰਸਾਤੀ ਪਾਣੀ ਖੜ੍ਹ ਜਾਂਦਾ ਹੈ | ਜਿਸ ਕਾਰਨ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਣ 'ਤੇ ਉਨ੍ਹਾਂ ਨੂੰ ਆਰਥਿਕ ਘਾਟਾ ਝੱਲਣਾ ਪੈਂਦਾ ਹੈ | ਕਿਸਾਨਾਂ ਮਜ਼ਦੂਰਾਂ ਨੇ ਕਿਹਾ ਕਿ ਮੰਡੀ ਵਿੱਚ ਲੱਗੇ ਫਰਸ਼ ਦੇ ਧੱਸ ਜਾਣ ਕਾਰਨ ਇੱਟਾਂ ਦੀਆਂ ਤਰੇੜਾਂ ਵਿੱਚ ਫਸਲ ਦੇ ਦਾਣੇ ਫਸ ਜਾਂਦੇ ਹਨ ਤੇ ਮਜ਼ਦੂਰਾਂ ਵਲੋਂ ਕਾਫੀ ਮਿਹਨਤ ਕਰਨ ਦੇ ਬਾਵਜੂਦ ਵੀ ਫਸੇ ਦਾਣੇ ਪੂਰੇ ਨਹੀਂ ਨਿਕਲਦੇ ਤੇ ਬਰਸਾਤੀ ਪਾਣੀ ਨਾਲ ਵੀ ਨੀਵੇਂ ਥਾਂ 'ਤੇ ਲੱਗੇ ਦਾਣਿਆਂ ਦੇ ਢੇਰ ਕਈ ਵਾਰੀ ਖਰਾਬ ਹੋ ਜਾਂਦੇ ਹਨ | ਕਿਸਾਨ ਆਗੂ ਰਣਜੀਤ ਸਿੰਘ, ਗੁਰਬਚਨ ਸਿੰਘ, ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਪ੍ਰੇਮ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਬਲਕਾਰ ਸਿੰਘ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਕਟਾਰੀਆਂ ਮੰਡੀ ਦਾ ਫਰਸ਼ ਨਵਾਂ ਤੇ ਉੱਚਾ ਕਰਕੇ ਬਣਾਇਆ ਜਾਵੇ ਤਾਂ ਜੋ ਮੰਡੀ ਦੇ ਹਰ ਵਰਗ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ |
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਅਗਲੀ ਖ਼ਬਰ ਸ੍ਰੀ ਓਮ ਦਰਬਾਰ 'ਚ ਮੁਫ਼ਤ ਮੈਡੀਕਲ ਕੈਂਪ 1 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।