22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

ਅਜੀਤ ਡੈਸਕ 30-01-2026
ਬੰਗਾ, 29 ਜਨਵਰੀ (ਧਰਮਵੀਰ ਪਾਲ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਨੂੰ ਇਤਿਹਾਸ ਵਿੱਚ ਅਨੋਖੇ ਸ਼ਹੀਦ ਦੇ ਰੂਪ 'ਚ ਜਾਣਿਆ ਜਾਂਦਾ ਹੈ ਦੇ ਪਾਵਨ ਜਨਮ ਦਿਵਸ ਮੌਕੇ ਬੰਗਾ ਸ਼ਹਿਰ ਵਿਖੇ ਧਾਰਮਿਕ ਸ਼ਰਧਾ, ਸੇਵਾ ਅਤੇ ਸਮਰਪਣ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ | ਇਸ ਸ਼ੁੱਭ ਅਵਸਰ 'ਤੇ ਜੇ. ਜੇ ਬਿਲਡਰ ਅਤੇ ਜੇ.ਜੇ ਪਲਾਜ਼ਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਅਤੇ ਕੁਲਜਿੰਦਰਜੀਤ ਸਿੰਘ ਸੋਢੀ ਦੇ ਵਿਸ਼ੇਸ਼ ਉਪਰਾਲੇ ਨਾਲ ਫਗਵਾੜਾ ਰੋਡ ਬੰਗਾ ਵਿਖੇ ਲੰਗਰ ਲਗਾਇਆ ਗਿਆ | ਇਸ ਮੌਕੇ ਕੁਲਜਿੰਦਰਜੀਤ ਸਿੰਘ ਸੋਢੀ ਨੇ ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਬੇਮਿਸਾਲ ਹੈ | ਇਸ ਮੌਕੇ ਜਗਜੀਤ ਸਿੰਘ (ਜੇ.ਜੇ ਬਿਲਡਰ), ਸਰਬਜੀਤ ਸਿੰਘ, ਸਿੰਮੀ ਬਬਲੀ, ਪ੍ਰੀਆ, ਅਜੇ, ਜਸਵੀਰ ਸਿੰਘ, ਅੰਜੂ, ਚੰਦਨ, ਮਹਿੰਦਰ ਸਿੰਘ, ਇਨਾਇਤ ਵੀਰ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ ਸਮੇਤ ਹੋਰ ਸੰਗਤਾਂ ਮੌਜੂਦ ਸਨ |
ਪਿਛਲੀ ਖ਼ਬਰ ਸੰਤ ਬਾਬਾ ਨਿਰਵੈਰ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਵਲੋਂ ਕਟਾਰੀਆਂ ਦਾਣਾ ਮੰਡੀ ਦਾ ਫਰਸ਼ ਉੱਚਾ ਕਰ ਕੇ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।