ਕਾਠਗੜ੍ਹ, 29 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਤੋਂ ਸਿਆਸਤ ਦੇ ਮੋਢੀ ਅਤੇ ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦਾ ਪੜਪੋਤਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਵਿੱਕੀ ਚੌਧਰੀ ਕਾਠਗੜ੍ਹ ਦਾ ਬੇਟਾ ਫਰਹੀਨ ਚੇਚੀ ਕਾਠਗੜ੍ਹ ਜੋ ਕਿ ਹਾਲ ਹੀ ਵਿੱਚ ਹੋਣ ਜਾ ਰਹੀਆਂ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਲਈ ਬਲਾਚੌਰ ਤੋਂ ਆਪਣੀ ਛੋਟੀ ਉਮਰ ਵਿੱਚ ਦਾਅਵੇਦਾਰੀ ਕੀਤੀ ਹੈ | ਫਰਹੀਨ ਚੇਚੀ ਦਾ ਕਹਿਣਾ ਹੈ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਿਆਸਤ ਵਿੱਚ ਪੜ੍ਹੇ ਲਿਖੇ ਨੌਜਵਾਨਾ ਅੱਗੇ ਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜੋ ਮੁੱਢਲੀਆਂ ਸੁਵਿਧਾਵਾਂ ਤੋਂ ਵਾਂਝਾ ਕੀਤਾ ਜਾ ਰਿਹਾ ਉਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵੋਟਰ ਨੌਜਵਾਨ ਯੂਥ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਵੋਟਿੰਗ ਕਰਕੇ ਅੱਗੇ ਲਿਆਉਣ | ਉਨ੍ਹਾਂ ਦੱਸਿਆਂ ਕਿ ਇਹ ਵੋਟਿੰਗ ਆਨਲਾਈਨ ਹੋਵੇਗੀ | ਇਹ ਵੋਟ 18 ਤੋਂ 35 ਸਾਲ ਦਾ ਯੂਥ ਵਰਗ ਵੋਟਿੰਗ ਕਰ ਸਕਦਾ ਹੈ | ਉਨ੍ਹਾਂ ਨੇ ਇਲਾਕੇ ਦੇ ਯੂਥ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਉਨ੍ਹਾਂ ਨੂੰ ਆਨਲਾਈਨ ਵੋਟ ਕਰਕੇ ਕਾਮਯਾਬ ਕਰਨ |