23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਟਾਰੀਆਂ ਦੇ ਪੀਰ ਲੱਖ ਦਾਤਾ ਦੇ 2 ਰੋਜ਼ਾ ਸੱਭਿਆਚਾਰਕ ਮੇਲੇ 'ਚ ਦੁਰਗਾ ਰੰਗੀਲਾ ਨੇ ਖੂਬ ਰੰਗ ਬੰਨਿ੍ਹਆ

ਅਜੀਤ ਡੈਸਕ 30-01-2026
ਕਟਾਰੀਆਂ, 29 ਜਨਵਰੀ (ਪ੍ਰੇਮੀ ਸੰਧਵਾਂ)-ਪਿੰਡ ਕਟਾਰੀਆਂ ਵਿਖੇ ਪੀਰ ਲੱਖ ਦਾਤਾ ਦੀ ਯਾਦ 'ਚ ਦਰਬਾਰ ਦੇ ਗੱਦੀ ਨਸ਼ੀਨ ਤੇ ਮਹਾਨ ਤਪੱਸਵੀ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਅਗਵਾਈ 'ਚ ਕਰਵਾਏ ਗਏ 40ਵੇਂ ਸਾਲਾਨਾ 2 ਰੋਜ਼ਾ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ ਸੱਤੀ ਖੋਖੇ ਵਾਲੀਆ, ਕੌਰ ਭੈਣਾਂ, ਮੁਸਕਾਨ ਭੈਣਾਂ, ਮੋਹਣ ਮਾਹੀ, ਕਮਲ ਖਾਨ ਆਦਿ ਕਲਾਕਾਰਾਂ ਨੇ ਧਾਰਮਿਕ ਗਾਇਕੀ ਨਾਲ ਦਰਬਾਰ 'ਤੇ ਆਪਣੀ ਹਾਜ਼ਰੀ ਭਰੀ | ਮੇਲੇ ਦੇ ਦੂਸਰੇ ਦਿਨ ਦਰਬਾਰ ਦੀਆਂ ਸਭ ਰਸਮਾਂ ਉਪਰੰਤ ਕਵਾਲ ਸਰਦਾਰ ਅਲੀ ਆਦਿ ਕਵਾਲਾਂ ਨੇ ਮਾਰਫਤੀ ਕਵਾਲੀਆਂ ਪੇਸ਼ ਕਰਕੇ ਸੰਗਤਾਂ ਦਾ ਦਿਲ ਮੋਹ ਲਿਆ | ਪੰਜਾਬ ਦੇ ਮਸ਼ਹੂਰ ਗਾਇਕ ਦੁਰਗਾ ਰੰਗੀਲਾ ਨੇ ਧਾਰਮਿਕ ਗੀਤ ਪੇਸ਼ ਕੀਤੇ | ਸਾਈਾ ਲਖਵੀਰ ਸ਼ਾਹ ਕਾਦਰੀ, ਸੇਵਾਦਾਰਨੀ ਬੀਬੀ ਸ਼ਾਂਤੀ ਦੇਵੀ ਚੋਪੜਾ, ਰਾਮ ਸਰੂਪ ਤੇ ਪ੍ਰਧਾਨ ਰਾਮ ਲਾਲ ਬਬਲੀ ਆਦਿ ਸ਼ਖਸ਼ੀਆਂ ਵਲੋਂ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ | ਮੇਲੇ ਦੌਰਾਨ ਰਮਤੇ ਸਾਧੂਆਂ ਨੂੰ ਜੋੜੇ ਤੇ ਕੰਬਲੀਆਂ ਦਾਨ ਕੀਤੀਆਂ ਗਈਆਂ | ਮੇਲੇ ਦੇ ਤੀਸਰੇ ਦਿਨ ਪੰਜਾਬ ਦੇ ਚੋਟੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ | ਜਿਨ੍ਹਾਂ 'ਚ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਆਦਿ ਸੇਵਾਦਾਰਾਂ ਵਲੋਂ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਾਈਾ ਲਖਵੀਰ ਸ਼ਾਹ ਕਾਦਰੀ ਨੇ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਧਾਨ ਰਾਮ ਲਾਲ ਬਬਲੀ, ਰਾਮ ਸਰੂਪ, ਗੁਰਪ੍ਰੀਤ ਸਿੰਘ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਬਾਬਾ ਸਾਧੂ ਸ਼ਾਹ ਚਿਸ਼ਤੀ ਗੱਦੀ ਨਸ਼ੀਨ ਰੌਜ਼ਾ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਰੌਜ਼ਾ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਕਟਾਰੀਆਂ, ਸਾਹਿਬਜ਼ਾਦਾ ਸਈਅਦ ਸ਼ਾਹ ਅਲੀ ਚਿਸ਼ਤੀ ਅਜਮੇਰ, ਸਾਈਾ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪੰਜਾਬ, ਬਾਬਾ ਮੁਖਤਿਆਰ ਸਿੰਘ ਗੁਰੂ, ਬਾਬਾ ਅਮਰੀਕ ਸਿੰਘ ਗੁਰੂ, ਸੇਵਾਦਾਰ ਸਦਾ ਰਾਮ ਜੱਖੂ, ਸਵਰਨਾ ਰਾਮ, ਬਾਬਾ ਮਦਨ ਸ਼ਾਹ ਕਾਲੂਪੁਰ, ਪ੍ਰਧਾਨ ਅਮਰੀਕ ਸਿੰਘ ਕੰਗ, ਨਰਿੰਦਰ ਕੁਮਾਰ ਸ਼ਰਮਾ ਨੰਬਰਦਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫਰਹੀਨ ਚੇਚੀ ਕਾਠਗੜ੍ਹ ਉਮੀਦਵਾਰ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੇ ਲਈ ਮੈਦਾਨ 'ਚ ਉਤਰਿਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ -ਸੀਂਹਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।