23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ -ਸੀਂਹਮਾਰ

ਅਜੀਤ ਡੈਸਕ 30-01-2026
ਬਲਾਚੌਰ, 29 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਗਹੂੰਣ ਰੋਡ ਬਲਾਚੌਰ ਵਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਉਤਸਵ 1 ਅਤੇ 2 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਠੇਕੇਦਾਰ ਦਵਿੰਦਰ ਸੀਂਹਮਾਰ ਨੇ ਦੱਸਿਆ ਕਿ ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਸਟੇਜ ਸੈਕਟਰੀ ਸੋਮ ਲਾਲ ਤੱਕਲਾ ਨੇ ਦੱਸਿਆ ਕਿ ਇੱਕ ਫਰਵਰੀ ਨੂੰ ਸਵੇਰੇ 9 ਵਜੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਪ੍ਰਧਾਨ ਠੇਕੇਦਾਰ ਦਵਿੰਦਰ ਸਿੰਘ ਸੀਂਹਮਾਰ ਤੇ ਸਮੂਹ ਅਹੁਦੇਦਾਰ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਨਗੇ ਅਤੇ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐਸ.ਐਮ.ਓ ਡਾ. ਸਤਵਿੰਦਰ ਸਿੰਘ ਬਿੱਟੂ ਧਾਰਮਿਕ ਸਟੇਜ ਦਾ ਉਦਘਾਟਨ ਕਰਨਗੇ ਅਤੇ ਠੇਕੇਦਾਰ ਸੋਹਨ ਲਾਲ ਸੀਂਹਮਾਰ ਅਤੇ ਉੱਘੇ ਸਮਾਜ ਸੇਵੀ ਸੁਰਿੰਦਰ ਪਾਲ ਜ਼ਿਲ੍ਹਾ ਮੰਡੀ ਅਫ਼ਸਰ ਫ਼ੋਟੋ ਤੋਂ ਪਰਦਾ ਉਠਾਉਣ ਦੀ ਰਸਮ ਪੂਰੀ ਕਰਨਗੇ | ਅਵਤਾਰ ਮੁਸਾਫ਼ਰ ਅਤੇ ਉਹਨਾਂ ਦੇ ਸਹਿਯੋਗੀ ਧਾਰਮਿਕ ਪ੍ਰੋਗਰਾਮ ਕਰਨਗੇ | ਇਸੇ ਤਰਾਂ 2 ਫਰਵਰੀ ਨੂੰ ਰਾਤ ਦੇ ਪ੍ਰੋਗਰਾਮ 'ਚ ਉਪ ਪ੍ਰਧਾਨ ਅਰਿੰਦਰ ਲਾਡੀ ਧਾਰਮਿਕ ਸਟੇਜ ਦਾ ਉਦਘਾਟਨ ਅਤੇ ਟੇਕ ਰਾਮ ਟਿੰਕੂ, ਜਗਤਾਰ ਸਿੰਘ ਭਟੋਏ ਅਤੇ ਸੋਮ ਨਾਥ ਤੱਕਲਾ ਫ਼ੋਟੋ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕਰਨਗੇ ਅਤੇ ਨਾਮਵਰ ਗਾਇਕ ਵਿਜੇ ਹੰਸ ਐਂਡ ਪਾਰਟੀ ਸ਼੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ |
ਪਿਛਲੀ ਖ਼ਬਰ ਕਟਾਰੀਆਂ ਦੇ ਪੀਰ ਲੱਖ ਦਾਤਾ ਦੇ 2 ਰੋਜ਼ਾ ਸੱਭਿਆਚਾਰਕ ਮੇਲੇ 'ਚ ਦੁਰਗਾ ਰੰਗੀਲਾ ਨੇ ਖੂਬ ਰੰਗ ਬੰਨਿ੍ਹਆ ਅਗਲੀ ਖ਼ਬਰ ਸ਼ਿਵ ਚੰਦ ਪਬਲਿਕ ਹਾਈ ਸਕੂਲ 'ਚ 12ਵੀਂ ਜਮਾਤ ਦਾ ਵਿਦਾਇਗੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।