ਸ਼ਿਵ ਚੰਦ ਪਬਲਿਕ ਹਾਈ ਸਕੂਲ 'ਚ 12ਵੀਂ ਜਮਾਤ ਦਾ ਵਿਦਾਇਗੀ ਸਮਾਗਮ
ਅਜੀਤ ਡੈਸਕ
30-01-2026
ਗਈਆਂ, ਸੋਹਣੇ ਗੀਤਾਂ 'ਤੇ ਭੰਗੜਾ ਅਤੇ ਗਿੱਧਾ ਪਾਇਆ ਗਿਆ ਅਤੇ ਅਧਿਆਪਕਾਂ ਬਾਰੇ ਦਿਲਚਸਪ ਤੇ ਹਾਸਿਆਂ ਭਰੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਅਸ਼ੋਕ ਮਹਿਰਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਕਮਲ ਮਹਿਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਸਮਾਗਮ 'ਚ ਸਰਗਰਮ ਭਾਗ ਲਿਆ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਰਮਜੋਸ਼ੀ ਨਾਲ ਵਿਦਾਇਗੀ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਪਿ੍ੰਸੀਪਲ ਸੰਦੀਪ ਚਾਵਲਾ ਨੇ ਆਪਣੇ ਭਾਵੁਕ ਸੰਬੋਧਨ ਵਿੱਚ ਵਿਦਿਆਰਥੀਆਂ ਦੀ ਸਕੂਲ ਵਿੱਚ ਬਿਤਾਈ ਯਾਤਰਾ, ਉਨ੍ਹਾਂ ਦੀ ਮਿਹਨਤ ਅਤੇ ਉਪਲਬਧੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਜੀਵਨ ਵਿੱਚ ਸਦਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਫਾਇਨੈਂਸ ਅਫਸਰ ਪਿ੍ਤਿਕਾ ਤਨੇਜਾ, ਫਾਇਨੈਂਸ ਟੀਮ ਲੀਡਰ ਹਰਮਨ ਪਿ੍ੰਸ, ਸਕੂਲ ਕੋਆਰਡੀਨੇਟਰ ਅਨਿਲ ਸ਼ਰਮਾ, ਰਾਜਿੰਦਰ ਕੌਰ, ਮਮਤਾ ਬਾਲੀ, ਸੀਨੀਅਰ ਸਟਾਫ ਮੈਂਬਰ ਅਵਤਾਰ ਕੌਰ, ਸ਼੍ਰੀ ਰਾਮ ਲਾਲ, ਵਿਸ਼ਾ ਅਧਿਆਪਕ ਦੀਪਕ ਕੁਮਾਰ, ਸ਼ੁਭਮ ਵਰਮਾ, ਨੇਹਾ ਚੌਧਰੀ, ਅਰਵਿੰਦਰ ਕੌਰ, ਹਰਸ਼ ਮਹਿਰਾ, ਨੀਨਾ ਚਾਵਲਾ, ਰਮਨਦੀਪ, ਸਵਾਤੀ ਸ਼ਰਮਾ, ਤਰੁਣ ਪ੍ਰੀਆ, ਨਰ ਸਿੰਘ, ਅਨਿਲ ਡੋਗਰਾ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਰਹੇ |