ਬੰਗਾ, 29 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਉੱਘੇ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਕੋਟ ਪੱਤੀ ਜੋ ਕਿ ਕਿਸੇ ਸਮੇਂ ਇੱਕ ਚੋਟੀ ਦੇ ਫੁੱਟਬਾਲਰ ਵੀ ਰਹੇ ਹਨ ਨੂੰ ਉਨ੍ਹਾਂ ਦੇ ਖੇਡ ਉਸਤਾਦ ਉੱਘੇ ਖੇਡ ਲੇਖਕ ਸਰਬਜੀਤ ਮੰਗੂਵਾਲ ਅਚਨਚੇਤ ਉਨ੍ਹਾਂ ਨੂੰ ਮਿਲੇ | ਜੋ ਉਨ੍ਹਾਂ ਦੇ ਕੋਲੋਂ ਵੀਹ ਕੁ ਸਾਲ ਪਹਿਲਾਂ ਸ. ਸ. ਸ ਸਕੂਲ ਪੱਲੀ-ਝਿੱਕੀ ਵਿਖੇ ਪੜ੍ਹੇ ਤੇ ਖੇਡੇ ਸਨ | ਉਹ ਸਕੂਲ 'ਚ ਫੁੱਟਬਾਲ ਖੇਡਣ ਤੇ ਧਾਰਮਿਕ ਗੀਤ ਗਾਉਣ 'ਚ ਦਿਲਚਸਪੀ ਨਾਲ ਭਾਗ ਲਿਆ ਕਰਦੇ ਸਨ | ਉਨ੍ਹਾਂ ਦੱਸਿਆ ਕਿ ਇੱਕ ਉਸਤਾਦ ਨੂੰ ਬਹੁਤ ਵੱਡਾ ਮਾਣ ਤੇ ਫਖਰ ਮਹਿਸੂਸ ਹੁੰਦਾ ਹੈ ਜਦੋਂ ਉਸ ਦੇ ਕੋਲ ਖੇਡੇ ਤੇ ਪੜ੍ਹੇ ਵਿਦਿਆਰਥੀ ਉੱਚਾ ਮੁਕਾਮ ਹਾਸਲ ਕਰਦੇ ਹਨ | ਸਰਬਜੀਤ ਮੰਗੂਵਾਲ ਨੇ ਕਿਹਾ ਕਿ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਕੋਟ ਪੱਲੀਆਂ ਵਾਲੇ ਵੀ ਇਸੇ ਕੈਟਾਗਰੀ ਵਿੱਚ ਆਉਂਦੇ ਹਨ | ਉਨ੍ਹਾਂ ਦਾ ਭਤੀਜਾ ਗਿਆਨੀ ਗੁਰਪ੍ਰੀਤ ਸਿੰਘ ਵੀ ਮੇਰੇ ਪਿੰਡ ਦੇ ਗੁਰਦੁਆਰਾ ਬੜਾ ਦਰਵਾਜ਼ਾ ਮੰਗੂਵਾਲ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ | ਗੱਲਬਾਤ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਨੂੰ ਆਪਣੇ ਮਾਤਾ ਸਵ: ਸ਼੍ਰੀਮਤੀ ਹਰਭਜਨ ਕੌਰ ਅਤੇ ਪਿਤਾ ਸਵ: ਸ. ਤਰਲੋਚਨ ਸਿੰਘ ਤੋਂ ਸਿੱਖੀ ਰਾਗ ਵਿੱਦਿਆ ਦੇ ਗੁਣਾਂ ਨੂੰ ਇੰਗਲੈਂਡ, ਕੈਨੇਡਾ ਤੇ ਮਲੇਸ਼ੀਆ ਆਦਿ ਦੇਸ਼ਾਂ ਦੀਆਂ ਸੰਗਤਾਂ ਵਿਚ ਵੰਡਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ | ਗਿਆਨੀ ਜੀ ਨੇ ਦੱਸਿਆ ਕਿ ਮੈਂ ਵੀ ਛੋਟੇ ਹੁੰਦਿਆਂ ਦਿੱਲੀ ਰਹਿੰਦਾ ਸਾਂ | ਆਪਣੇ ਮਾਤਾ ਸਵ: ਸ਼੍ਰੀਮਤੀ ਜਸਵੀਰ ਕੌਰ ਅਤੇ ਪਿਤਾ ਸਵ: ਪਿ੍ਥਪਾਲ ਸਿੰਘ ਜੀ ਤੋਂ ਰਾਗ ਵਿੱਦਿਆ ਦੇ ਗੁਣ ਸਿੱਖੇ ਸਨ | ਜੋ ਸੰਗਤਾਂ ਤੋਂ ਭਰਪੂਰ ਪਿਆਰ ਸਤਿਕਾਰ ਦਿਵਾ ਰਹੇ ਹਨ |