23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਫੁੱਟਬਾਲ ਮੈਚ ਕਰਵਾਇਆ

ਅਜੀਤ ਡੈਸਕ 30-01-2026
ਨਵਾਂਸ਼ਹਿਰ, 29 ਜਨਵਰੀ (ਜਸਬੀਰ ਸਿੰਘ ਨੂਰਪੁਰ)-ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ 'ਚ ਆਰ. ਕੇ. ਆਰੀਆਂ ਕਾਲਜ ਨਵਾਂਸ਼ਹਿਰ ਦੀ ਗਰਾਉਂਡ 'ਚ ਲਵਦੀਪ ਲੱਵੀ ਦਾ ਜਨਮ ਦਿਨ ਮਨਾਉਂਦਿਆਂ ਫੁੱਟਬਾਲ ਮੈਚ ਕਰਵਾਇਆ | ਸਿਵਲ ਸਰਜਨ ਦਫ਼ਤਰ ਦੇ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਨੇ ਦੱਸਿਆ ਕਿ ਇਹ ਮੈਚ ਮਿੰਟਾ ਗੁਜਰਪੁਰੀਆ ਅਤੇ ਅਜੇ ਮਹਿਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜੋ 1-1 'ਤੇ ਬਰਾਬਰ ਰਿਹਾ | ਮੈਚ ਤੋਂ ਬਾਅਦ ਲਵਦੀਪ ਲੱਵੀ ਵਲੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਤੇ ਸਪੋਟਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਮੈਚ ਤੋਂ ਬਾਅਦ ਪ੍ਰਧਾਨ ਅਜੇ ਮਹਿਰਾ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ | ਤਰਸੇਮ ਲਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀ ਕਲੱਬ ਸ਼ਹੀਦਾਂ ਦੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਯਤਨ ਕਰੇਗੀ | ਇਸ ਮੌਕੇ ਪ੍ਰਧਾਨ ਅਜੇ ਮਹਿਰਾ ਵਲੋਂ ਖਿਡਾਰੀਆਂ ਨੂੰ ਬਣਾਈਆਂ ਹੋਈਆਂ ਨਵੀਆਂ ਜਰਸੀਆਂ ਵੀ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਉਸਤਾਦਾਂ ਤੋਂ ਮਿਲੀ ਸਿੱਖਿਆ ਜ਼ਿੰਦਗੀ ਦਾ ਗਹਿਣਾ-ਕੀਰਤਨੀਏ ਗੁਰਪ੍ਰੀਤ ਸਿੰਘ ਅਗਲੀ ਖ਼ਬਰ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਵਲੋਂ ਖ਼ੂਨਦਾਨ ਤੇ ਅੱਖਾਂ ਦੇ ਕੈਂਪ ਲਗਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।