ਮੁਕੰਦਪੁਰ, 29 ਜਨਵਰੀ (ਅਮਰੀਕ ਸਿੰਘ ਢੀਡਸਾ)-ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਰਜਿਸਟਰਡ ਮੁਕੰਦਪੁਰ ਵਲੋਂ ਸੁਰਿੰਦਰ ਪਾਲ ਢੰਡਵਾੜ, ਜੋਗਿੰਦਰ ਕੁਮਾਰ, ਪਰਮਜੀਤ ਕੁਮਾਰ ਢੰਡਵਾੜ ਪਰਿਵਾਰ ਦੇ ਸਹਿਯੋਗ ਨਾਲ ਅੱਖਾਂ ਤੇ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸੰਬੰਧੀ ਪ੍ਰਧਾਨ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਮਹਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਪ੍ਰਧਾਨ ਮਹਿੰਦਰ ਸਿੰਘ ਰਾਣਾ ਤੇ ਮੰਚ ਦੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ 24 ਫਰਵਰੀ ਦਿਨ ਮੰਗਲਵਾਰ ਨੂੰ ਵਿਸ਼ਾਲ ਖੂਨਦਾਨ ਕੈਂਪ ਬਲੱਡ ਬੈਂਕ ਸਰਕਾਰੀ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਤੇ 25 ਫਰਵਰੀ ਨੂੰ ਅੱਖਾਂ ਦਾ ਆਪਰੇਸ਼ਨ ਕੈਂਪ ਸੇਠ ਪ੍ਰਤਾਪ ਆਈ ਕੇਅਰ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਾਸਤੇ ਢੰਡਵਾੜ ਪਰਿਵਾਰ ਵੱਲੋਂ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਮਕੰਦਪੁਰ ਨੂੰ ਡੇਢ ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਹੈ | ਇਸ ਮੌਕੇ ਕੁਲਦੀਪ ਬੰਗਾ, ਬਲਜਿੰਦਰ ਬਿੱਲਾ, ਪਵਨ ਕੁਮਾਰ, ਸੁੱਚਾ ਝਿੰਗੜ, ਸ਼ਿਵ ਸਿੰਘ, ਪਾਲ ਸਿੰਘ, ਮੋਹਣ ਬੀਕਾ, ਗੁਰਪ੍ਰੀਤ ਸਾਧਪੁਰੀ, ਜਸਪਾਲ ਸਿੰਘ ਗੋਗਾ ਆਦਿ ਹਾਜ਼ਰ ਸਨ |