23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਠਲਾਵਾ ਸੰਸਥਾ ਵਲੋਂ ਵਿਧਾਇਕ ਸੁੱਖੀ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 30-01-2026
ਬੰਗਾ, 29 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਹਲਕਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਪਿਤਾ ਸੇਵਾ ਮੁਕਤ ਤਹਿਸੀਲਦਾਰ ਰਾਮ ਕਿਸ਼ਨ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਦਿਆਂ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰਧਾਨ ਪ੍ਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਜਨਰਲ ਸਕੱਤਰ ਤਰਲੋਚਨ ਸਿੰਘ ਪਠਲਾਵਾ, ਮੁੱਖ ਬੁਲਾਰੇ ਲੈਕ. ਤਰਸੇਮ ਪਠਲਾਵਾ, ਰਮੇਸ਼ ਕੁਮਾਰ ਪਠਲਾਵਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸੰਦੀਪ ਕੁਮਾਰ ਗੌੜ, ਚਰਨਜੀਤ ਸਿੰਘ ਪੋਸੀ ਅਤੇ ਸਮੂਹ ਅਹੁਦੇਦਾਰਾਂ ਵਲੋਂ ਡਾ. ਸੁੱਖੀ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਡਾ. ਸੁਖਵਿੰਦਰ ਸੁੱਖੀ ਅੱਜ ਜਿਸ ਮੁਕਾਮ 'ਤੇ ਪਹੁੰਚੇ ਹੋਏ ਹਨ ਇਸ ਦੇ ਪਿੱਛੇ ਉਨ੍ਹਾਂ ਦੇ ਪਿਤਾ ਦੀ ਇਕ ਵੱਡੀ ਵਿਚਾਰਧਾਰਾ ਕੰਮ ਕਰਦੀ ਸੀ | ਜਿਨ੍ਹਾਂ ਦੇ ਜਾਣ ਨਾਲ ਡਾ. ਸੁੱਖੀ ਅਤੇ ਉਨ੍ਹਾਂ ਦਾ ਪਰਿਵਾਰ ਇਸ ਨਿਵੇਕਲੀ ਵਿਚਾਰਧਾਰਾ ਤੋਂ ਵਾਝਾਂ ਹੋ ਗਿਆ ਹੈ | ਜਿਸਦੀ ਭਰਪਾਈ ਕਰਨੀ ਬੜੀ ਮੁਸ਼ਕਿਲ ਹੈ |


ਪਿਛਲੀ ਖ਼ਬਰ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਵਲੋਂ ਖ਼ੂਨਦਾਨ ਤੇ ਅੱਖਾਂ ਦੇ ਕੈਂਪ ਲਗਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ-ਅਟਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।