23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ-ਅਟਵਾਲ

ਅਜੀਤ ਡੈਸਕ 30-01-2026
ਨਵਾਂਸ਼ਹਿਰ, 29 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਚਾਈਨਾ ਡੋਰ ਜੋ ਕਿ ਬਹੁਤ ਹੀ ਖ਼ਤਰਨਾਕ ਹੈ, ਇਸ ਨੇ ਅੱਜ ਤੱਕ ਕਈ ਜਾਨਾਂ ਲੈ ਲਈਆਂ ਹਨ | ਇਸ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ | ਇਹ ਪ੍ਰਗਟਾਵਾ ਕਰਦੇ ਹੋਏ ਨੰਬਰਦਾਰ ਅਪਰ ਅਪਾਰ ਸਿੰਘ ਅਟਵਾਲ ਨੇ ਦੱਸਿਆ ਕਿ ਚਾਈਨਾ ਡੋਰ ਬਹੁਤ ਹੀ ਖ਼ਤਰਨਾਕ ਹੈ ਪਿਛਲੇ ਦਿਨਾਂ 'ਚ ਚਾਈਨਾ ਡੋਰ ਨਾਲ ਜਿੱਥੇ ਇੱਕ ਮਾਸੂਮ ਦੀ ਜਾਨ ਗਈ ਉੱਥੇ ਇੱਕ ਔਰਤ ਦੀ ਜਾਨ ਗਈ ਅਤੇ ਅਨੇਕਾਂ ਹੀ ਫੱਟੜ ਹੋ ਗਏ ਹਨ | ਇਸ ਪਲਾਸਟਿਕ ਡੋਰ ਨਾਲ ਮੋਟਰਸਾਈਕਲ ਸਵਾਰ ਰਾਹਗੀਰ, ਪਸ਼ੂ ਅਤੇ ਪੰਛੀ ਗੰਭੀਰ ਜਖਮੀ ਹੋ ਰਹੇ ਹਨ | ਜੇਕਰ ਸਮੇਂ ਰਹਿੰਦੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਹੋਰ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ |
ਪਿਛਲੀ ਖ਼ਬਰ ਪਠਲਾਵਾ ਸੰਸਥਾ ਵਲੋਂ ਵਿਧਾਇਕ ਸੁੱਖੀ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪ੍ਰਸ਼ਾਸਨ ਚਾਈਨਾ ਡੋਰ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ-ਮਨਜੀਤ ਸਿੰਘ ਝਿੱਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।