ਬੰਗਾ , 29 ਜਨਵਰੀ (ਕੁਲਦੀਪ ਸਿੰਘ ਪਾਬਲਾ)-ਪਤੰਗਬਾਜ਼ੀ ਦੇ ਮੌਸਮ ਦੌਰਾਨ ਹਰੇਕ ਸਾਲ ਪਤਾ ਨਹੀਂ ਕਿੰਨੇ ਕੁ ਪੰਛੀ ਅਤੇ ਇਨਸਾਨ ਚਾਈਨਾ ਡੋਰ ਦੀ ਲਪੇਟ 'ਚ ਆ ਜਾਂਦੇ ਹਨ | ਇਸ ਸਮੱਸਿਆ ਨੂੰ ਪ੍ਰਸ਼ਾਸਨ ਗੰਭੀਰਤਾ ਨਾਲ ਸਹੀ ਢੰਗ ਨਾਲ ਨਹੀਂ ਲੈ ਰਿਹਾ ਤੇ ਅੱਜ ਵੀ ਅਸਮਾਨ ਵਿੱਚ ਬਹੁਤ ਸਾਰੇ ਪਤੰਗ ਚਾਈਨਾ ਡੋਰ ਨਾਲ ਉਡਦੇ ਦੇਖੇ ਜਾ ਸਕਦੇ ਹਨ | ਪ੍ਰਸ਼ਾਸਨ ਵਲੋਂ ਇਸ ਚਾਈਨਾ ਡੋਰ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ | ਜੋ ਵੀ ਸ਼ਹਿਰਾਂ 'ਚ ਅਤੇ ਪਿੰਡਾਂ ਵਿੱਚ ਦੁਕਾਨਦਾਰ ਚਾਈਨਾ ਡੋਰ ਵੇਚਦੇ ਹਨ ਉਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਹ ਪ੍ਰਗਟਾਵਾ ਮੈਨੇਜਰ ਮਨਜੀਤ ਸਿੰਘ ਝਿੱਕਾ ਨੇ ਚਾਈਨਾ ਡੋਰ ਦੀ ਵੱਧ ਰਹੀ ਵਿਕਰੀ ਨਾਲ ਹੋ ਰਹੇ ਪੰਜਾਬ ਵਿੱਚ ਜਾਨੀ ਨੁਕਸਾਨ 'ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ |