23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਆਂਗਣਵਾੜੀ ਮੁਲਾਜ਼ਮ 12 ਫਰਵਰੀ ਨੂੰ ਛੁੱਟੀ 'ਤੇ ਰਹਿ ਕੇ ਦੇਸ਼ ਵਿਆਪੀ ਹੜਤਾਲ 'ਚ ਹੋਣਗੇ ਸ਼ਾਮਿਲ

ਅਜੀਤ ਡੈਸਕ 30-01-2026
ਨਵਾਂਸ਼ਹਿਰ, 29 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਬਲਾਕ ਨਵਾਂਸ਼ਹਿਰ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਸੀ.ਡੀ.ਪੀ.ਓ ਦਫ਼ਤਰ ਨੂੰ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਸੰਬੰਧੀ ਨੋਟਿਸ ਦੇ ਕੇ ਹੜਤਾਲ ਦੇ ਐਕਸ਼ਨ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ | ਇਸ ਸੰਬੰਧੀ ਜਥੇਬੰਦੀ ਦੀ ਬਲਾਕ ਪ੍ਰਧਾਨ ਲਖਵਿੰਦਰ ਕੌਰ ਨੇ ਦੱਸਿਆ ਕਿ ਸੀਟੂ ਸਮੇਤ ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਵਲੋਂ ਕਿਰਤੀਆਂ ਕਾਮਿਆਂ ਦੇ ਭੱਖਦੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਹੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਹੜਤਾਲ ਦੀਆਂ ਮੰਗਾਂ ਸਬੰਧੀ ਦੱਸਦਿਆਂ ਮੰਗ ਕੀਤੀ ਕਿ ਚਾਰ ਲੇਬਰ ਕੋਡ ਸਮੇਤ ਨਿਯਮ ਰੱਦ ਕੀਤੇ ਜਾਣ ਅਤੇ ਆਂਗਣਵਾੜੀ ਮੁਲਾਜ਼ਮਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਵੇ | ਪੰਜਾਹ ਸਾਲ ਪੂਰੇ ਕਰ ਚੁੱਕੇ ਆਈ.ਸੀ.ਡੀ.ਐਸ ਨੂੰ ਸੰਸਥਾਗਤ ਕੀਤਾ ਜਾਵੇ, ਜਿਸ ਵਿੱਚ ਬੁਨਿਆਦੀ ਢਾਂਚਾ, ਚੰਗਾ ਗੁਣਵਤਾ ਵਾਲਾ ਭੋਜਨ ਅਤੇ ਉਚਿੱਤ ਪ੍ਰੀ ਸਕੂਲ ਸਿੱਖਿਆ ਸ਼ਾਮਿਲ ਹੋਵੇ | ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਵਜੋਂ ਕ੍ਰਮਵਾਰ ਦਰਜਾ ਤੀਜਾ ਅਤੇ ਦਰਜਾ ਚੌਥਾ ਨਿਯਮਿਤ ਕੀਤਾ ਜਾਵੇ ਅਤੇ 45 ਵੀਂ, 46 ਵੀਂ ਭਾਰਤੀ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ | ਬਲਾਕ ਸੈਕਟਰੀ ਕਮਲਜੀਤ ਕੌਰ, ਬਲਾਕ ਕੈਸ਼ੀਅਰ ਸੰਗੀਤਾ ਦੇਵੀ ਤੇ ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਕਸ਼ਮੀਰ ਕੌਰ, ਪਰਮਜੀਤ ਕੌਰ, ਰੇਨੂੰ ਆਗੂ ਸ਼ਾਮਿਲ ਹੋਏ |
ਪਿਛਲੀ ਖ਼ਬਰ ਪ੍ਰਸ਼ਾਸਨ ਚਾਈਨਾ ਡੋਰ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ-ਮਨਜੀਤ ਸਿੰਘ ਝਿੱਕਾ ਅਗਲੀ ਖ਼ਬਰ ਵੱਡੀ ਤੋਂ ਵੱਡੀ ਬਿਮਾਰੀ ਹੁਣ ਨਹੀਂ ਪਵੇਗੀ ਕਿਸੇ 'ਤੇ ਭਾਰੀ -ਬਲਵੀਰ ਕਰਨਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।