ਬੰਗਾ, 29 ਜਨਵਰੀ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ)-ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵੀਰ ਕਰਨਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤਮੰਦ ਪੰਜਾਬ ਬਣਾਉਣ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ, ਹੁਣ 10 ਲੱਖ ਤੱਕ ਇਲਾਜ ਮੁਫਤ ਕਰਨ ਦਾ ਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਨਾਂਅ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈ | ਇਸ ਕਾਰਡ ਦੇ ਤਹਿਤ ਪੰਜਾਬ ਦਾ ਕੋਈ ਵੀ ਵਾਸੀ ਕਿਸੇ ਵੀ ਬਿਮਾਰੀ ਤੋਂ ਪੀੜਤ ਹੋਵੇ ਉਹ ਆਪਣਾ ਆਧਾਰ ਕਾਰਡ ਅਤੇ ਸਿਹਤ ਬੀਮਾ ਯੋਜਨਾ ਕਾਰਡ ਨਾਲ ਲੈ ਕੇ ਹਸਪਤਾਲ ਜਾਵੇ ਤੇ ਉਸ ਦਾ ਪੂਰਾ ਇਲਾਜ ਹਸਪਤਾਲ ਵਾਲੇ ਮੁਫ਼ਤ ਕਰਨਗੇ | ਬਲਵੀਰ ਕਰਨਾਣਾ ਨੇ ਕਿਹਾ ਕਿ ਹੁਣ ਬਿਨਾਂ ਕੋਈ ਪੈਸਾ ਦਿੱਤਿਆਂ ਮਰੀਜ਼ ਆਪਣਾ ਇਲਾਜ ਕਰਵਾ ਕੇ ਘਰ ਵਾਪਸ ਜਾ ਸਕਦਾ ਹੈ, ਇਲਾਜ ਦਾ ਖਰਚਾ ਪੰਜਾਬ ਸਰਕਾਰ ਮੁਹੱਈਆ ਕਰਵਾਏਗੀ | ਇਸ ਮੌਕੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਸਤਨਾਮ ਸਿੰਘ ਝਿੱਕਾ, ਮਲਕੀਤ ਸਿੰਘ ਚਾਹਲ ਖੁਰਦ, ਨਵਜੀਵਨ ਸਿੰਘ ਲਧਾਣਾ ਉੱਚਾ, ਲਖਵੀਰ ਸਿੰਘ ਲਧਾਣਾ ਉੱਚਾ, ਸੰਦੀਪ ਸਹੋਤਾ ਲਧਾਣਾ ਝਿੱਕਾ ਅਤੇ ਯੂਥ ਆਗੂ ਜਗਤਾਰ ਲਧਾਣਾ ਉੱਚਾ ਅਤੇ ਹੋਰ ਸਾਥੀ ਵੀ ਮੌਜੂਦ ਸਨ |