24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੰਜਾਬ ਸਰਕਾਰ ਦੇ 10 ਲੱਖ ਦੇ ਬੀਮੇ ਪਰਚੀ ਸਿਸਟਮ 'ਤੇ 'ਆਪ' ਦਾ ਪਹਿਰਾ-ਰੈਲਮਾਜਰਾ

ਅਜੀਤ ਡੈਸਕ 30-01-2026
ਕਾਠਗੜ੍ਹ, 29 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਸਿਰਫ 'ਆਮ ਆਦਮੀ ਪਾਰਟੀ' ਵਲੋਂ ਆਪਣਿਆਂ ਨੂੰ ਫਾਇਦਾ ਪਹੁੰਚਾ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਪਿੰਡਾਂ ਦੇ ਸਾਂਝੇ ਸਰਵਿਸ ਸੈਂਟਰ ਤੋਂ ਸਾਹਮਣੇ ਆਈ ਹੈ, ਜਿੱਥੇ ਆਮ ਜਨਤਾ ਨੇ ਦੋਸ਼ ਲਾਇਆ ਹੈ ਕਿ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਿਆਸੀ ਰੰਗਤ ਦਿੱਤੀ ਗਈ ਹੈ | ਰੈਲਮਾਜਰਾ ਦਾ ਕਹਿਣਾ ਹੈ ਕਿ ਸਾਂਝੇ ਸਰਵਿਸ ਸੈਂਟਰਾਂ ਨੂੰ ਕਥਿਤ ਤੌਰ 'ਤੇ ਅਜਿਹੇ ਨਿਰਦੇਸ਼ ਦਿੱਤੇ ਗਏ ਹਨ ਕਿ ਲਾਭਪਾਤਰੀਆਂ ਦੇ ਕਾਰਡ ਕੇਵਲ ਤਾਂ ਹੀ ਬਣਾਏ ਜਾਣ ਜੇਕਰ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰਾਂ ਜਾਂ ਅਹੁਦੇਦਾਰਾਂ ਦੁਆਰਾ ਦਿੱਤੀ ਗਈ ਸਲਿੱਪ ਹੋਵੇਗੀ | ਲੋਕਾਂ ਦਾ ਸਵਾਲ ਹੈ ਕਿ ਜੇਕਰ ਇਹ ਸਕੀਮ ਸਾਰੇ ਪੰਜਾਬੀਆਂ ਲਈ ਹੈ, ਤਾਂ ਵਿਚੋਲਗਿਰੀ ਲਈ ਪਾਰਟੀ ਵਰਕਰਾਂ ਨੂੰ ਕਿਉਂ ਰੱਖਿਆ ਗਿਆ ਹੈ |
ਪਿਛਲੀ ਖ਼ਬਰ ਨਾਲਾਗੜ੍ਹ ਪੁਲਿਸ ਥਾਣਾ ਧਮਾਕਾ ਮਾਮਲਾ-ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ 2 ਨੌਜਵਾਨ ਗ੍ਰਿਫ਼ਤਾਰ-ਆਈ.ਈ.ਡੀ. ਬਰਾਮਦ ਅਗਲੀ ਖ਼ਬਰ ਬਲਾਚੌਰ ਬਾਈਪਾਸ ਵਿਖੇ 2 ਕਾਰਾਂ ਹਾਦਸਾਗ੍ਰਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।