24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬਲਾਚੌਰ ਬਾਈਪਾਸ ਵਿਖੇ 2 ਕਾਰਾਂ ਹਾਦਸਾਗ੍ਰਸਤ

ਅਜੀਤ ਡੈਸਕ 30-01-2026
ਬਲਾਚੌਰ, 29 ਜਨਵਰੀ (ਨਰੇਸ਼ ਧੌਲ)-ਬਲਾਚੌਰ ਬਾਈਪਾਸ ਸੁੱਜੋਵਾਲ ਕੱਟ ਦੇ ਨਜ਼ਦੀਕ ਦੋ ਕਾਰਾਂ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ | ਐੱਸ. ਐੱਸ. ਐਫ ਟੀਮ ਦੇ ਡਿਊਟੀ ਅਫਸਰ ਏ. ਐੱਸ. ਆਈ ਪ੍ਰਵੀਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਹਗੀਰਾਂ ਤੋਂ ਸੂਚਨਾ ਮਿਲਣ ਉਪਰੰਤ ਮੌਕੇ 'ਤੇ ਜਾ ਕੇ ਵੇਖਿਆ ਗਿਆ ਕਿ ਇੱਕ ਕਾਰ ਇਗਨਿਸ ਨੰਬਰ ਜੇ. ਕੇ 05 ਪੀ 7220 ਜਿਸ ਨੂੰ ਮੁਹੰਮਦ ਅਯੂਬ ਪੁੱਤਰ ਬਸ਼ੀਰ ਅਹਿਮਦ ਵਾਸੀ ਸੰਭਲ ਨਾਇਦ ਖਾਈ, ਜੰਮੂ ਕਸ਼ਮੀਰ ਚਲਾ ਰਿਹਾ ਸੀ ਜੋ ਦਿੱਲੀ ਤੋਂ ਜੰਮੂ ਜਾ ਰਹੇ ਸੀ | ਦੂਜੀ ਗੱਡੀ ਸਕਾਰਪੀਓ ਨੰਬਰ ਐ. ਪੀ 63 ਸੀ 5360 ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਜਗਮੋਹਣ ਸਿੰਘ ਵਾਸੀ ਬਹਿਰਮਪੁਰ ਨੇੜੇ ਢੇਰੋਵਲ ਟੋਲ ਪਲਾਜਾ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਜੋ ਆਪਣੇ ਚਾਰ ਸਾਥੀਆਂ ਸਮੇਤ ਬਲਾਚੌਰ ਵੱਲ ਜਾ ਰਿਹਾ ਸੀ ਕਿ ਦੋਨੋਂ ਗੱਡੀਆਂ ਬਲਾਚੌਰ ਬਾਈਪਾਸ ਸੁੱਜੋਵਾਲ ਕੱਟ ਦੇ ਨਜ਼ਦੀਕ ਹਾਦਸਾ ਗ੍ਰਸਤ ਹੋ ਗਈਆਂ | ਜਿਸ ਦੇ ਫਲਸਰੂਪ ਇਗਨਿਸ ਕਾਰ ਬੈਲੇਂਸ ਗਵਾਉਣ ਉਪਰੰਤ ਡਿਵਾਈਡਰ ਉੱਪਰ ਚੜ੍ਹ ਗਈ ਅਤੇ ਬੁਰੀ ਤਰਾਂ ਨੁਕਸਾਨੀ ਗਈ | ਨੁਕਸਾਨੀ ਗਈ ਇਗਨਿਸ ਕਾਰ ਨੂੰ ਐਸ. ਐਸ. ਐਫ ਟੀਮ ਵੱਲੋਂ ਐਨ. ਐਚ. ਏ ਦੀ ਰਿਕਵਰੀ ਵੈਨ ਨਾਲ ਥੱਲੇ ਉਤਾਰਿਆ ਗਿਆ ਅਤੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ | ਏ. ਐਸ. ਆਈ ਸੰਜੀਵ ਕੁਮਾਰ ਵੱਲੋਂ ਥਾਣਾ ਸਿਟੀ ਬਲਾਚੌਰ ਨੂੰ ਸੂਚਿਤ ਕੀਤਾ ਗਿਆ ਜਿਸ 'ਤੇ ਬਲਾਚੌਰ ਪੁਲਿਸ ਨੇ ਗੱਡੀਆਂ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ 10 ਲੱਖ ਦੇ ਬੀਮੇ ਪਰਚੀ ਸਿਸਟਮ 'ਤੇ 'ਆਪ' ਦਾ ਪਹਿਰਾ-ਰੈਲਮਾਜਰਾ ਅਗਲੀ ਖ਼ਬਰ 3 ਫਰਵਰੀ ਸਿੱਖਿਆ ਸਕੱਤਰ ਨਾਲ ਮੀਟਿੰਗ 'ਚ ਕੋਈ ਹੱਲ ਨਾ ਕੱਢਿਆ ਤਾਂ ਹੋਵੇਗਾ ਵੱਡਾ ਐਕਸ਼ਨ -ਐਨ.ਐਸ.ਓ.ਐਫ ਵੋਕੇਸ਼ਨਲ ਫ਼ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।