ਨਵਾਂਸ਼ਹਿਰ, 22 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਹਲਕਾ ਬੰਗਾ ਦੇ ਵਿਧਾਇਕ ਡਾ. ਸੁੱਖਵਿੰਦਰ ਸੁੱਖੀ ਨਾਲ ਉਨ੍ਹਾਂ ਦੇ ਪਿਤਾ ਚੌਧਰੀ ਰਾਮ ਕਿਸ਼ਨ ਸੇਵਾ ਮੁਕਤ ਤਹਿਸੀਲਦਾਰ ਦੇ ਅਕਾਲ ਚਲਾਣੇ 'ਤੇ ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋਂ-ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਕਾਨੂੰਗੋਂ ਤੇ ਪਟਵਾਰੀਆਂ ਨੇ ਦੁੱਖ ਪ੍ਰਗਟ ਕੀਤਾ | ਹਰਭਜਨ ਸਿੰਘ ਜਾਡਲੀ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਚੌਧਰੀ ਰਾਮ ਕਿਸ਼ਨ ਦੇ ਜਾਣ ਨਾਲ ਰੈਵੀਨਿਊ ਮਹਿਕਮੇ ਨੂੰ ਬਹੁਤ ਵੱਡਾ ਘਾਟਾ ਪਿਆ | ਉਹ ਇੱਕ ਰੈਵੀਨਿਊ ਮਹਿਕਮੇ 'ਚ ਤਜਰਬੇਕਾਰ ਵਿਅਕਤੀ ਸਨ ਅਤੇ ਬੜੇ ਮਿਠਬੋਲੜੇ ਸੁਭਾਅ ਦੇ ਸਨ | ਉਨ੍ਹਾਂ ਨੇ ਪਟਵਾਰੀ ਤੋਂ ਲੈ ਕੇ ਕਾਨੂੰਗੋਂ, ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਤੱਕ ਦੀ ਨੌਕਰੀ ਨਵਾਂਸ਼ਹਿਰ ਵਿੱਚ ਹੀ ਕੀਤੀ | ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਗੁਰਦੀਪ ਸਿੰਘ ਕੂਕਾ, ਜਰਨੈਲ ਸਿੰਘ ਢਿੱਲੋਂ, ਹਰੀ ਕਿ੍ਸ਼ਨ, ਕੁਲਦੀਪ ਸਿੰਘ ਰੱਕੜ, ਕਸ਼ਮੀਰ ਸਿੰਘ ਬਛੋੜੀ, ਚਰਨਜੀਤ ਸਿੰਘ ਸੈਣੀ, ਨਰੰਜਣ ਰਾਮ, ਬਲਵੀਰ ਬੀਸਲਾ, ਅਜਮੇਰ ਸਿੰਘ ਕਾਨੂੰਗੋਂ, ਦੇਸ਼ ਰਾਜ ਬੰਗਾ, ਦੇਸ਼ ਰਾਜ ਰੁੜਕੀ, ਤਰਸੇਮ ਲਾਲ ਰਕਾਸਨ, ਰਾਜਿੰਦਰ ਸਿੰਘ ਬੰਗਾ, ਰਣਜੀਤ ਸਿੰਘ ਸਾਹਧੜਾ, ਕਸ਼ਮੀਰੀ ਲਾਲ ਫਿਲੌਰ, ਸਤਵੰਤ ਸਿੰਘ ਜਾਡਲੀ, ਬਿਅੰਤ ਸਿੰਘ ਨਾਗਰਾ, ਚੌਧਰੀ ਓਮ ਪ੍ਰਕਾਸ਼, ਦਿਲਬਾਗ ਰਾਏ, ਸੁਰਿੰਦਰ ਮੇਹਟਾਂ, ਸੁਖਜਿੰਦਰ ਸਿੰਘ ਜਗਤੇਵਾਲ ਹਾਜ਼ਰ ਸਨ |