10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੂਰਾਪੁਰ ਦੀ ਹੋਣਹਾਰ ਵਿਦਿਆਰਥਣ ਕਿਰਨਜੀਤ ਕੌਰ ਨੂੰ ਬੋਰਡ ਨੇ ਦਿੱਤੀ ਇਨਾਮੀ ਰਾਸ਼ੀ

ਅਜੀਤ ਡੈਸਕ 23-01-2026
ਬੰਗਾ, 22 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅੱਠਵੀਂ ਜਮਾਤ ਪ੍ਰੀਖਿਆ ਮਾਰਚ 2025 ਦੌਰਾਨ ਪੰਜਾਬ ਰਾਜ ਵਿੱਚੋਂ 97.33 ਅੰਕ ਪ੍ਰਾਪਤ ਕਰਨ ਵਾਲੀ ਸਕੂਲ ਦੀ ਹੋਣਹਾਰ ਵਿਦਿਆਰਥਣ ਕਿਰਨਜੀਤ ਕੌਰ ਪੁੱਤਰੀ ਸਰਦਾਰ ਮੇਜਰ ਸਿੰਘ ਵਾਸੀ ਸੂਰਾਪੁਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਜਾਰੀ 5000 ਰੁਪਏ ਦਾ ਇਨਾਮੀ ਚੈੱਕ ਬਰਿੰਦਰਜੀਤ ਕੌਰ ਚੇਅਰਪਰਸਨ ਐਸ.ਐਮ.ਸੀ ਵਲੋਂ ਸੌਂਪਿਆ ਗਿਆ | ਇਸ ਮੌਕੇ ਸਕੂਲ ਇੰਚਾਰਜ ਪਰਮਜੀਤ ਸਿੰਘ ਝੰਮਟ ਨੇ ਵਜ਼ੀਫਾ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਆ | ਇਸ ਮੌਕੇ ਸਰਦਾਰ ਮੇਜਰ ਸਿੰਘ ਸਾਬਕਾ ਸਰਪੰਚ ਸੂਰਾਪੁਰ, ਬਲਵੀਰ ਰਾਮ, ਹਰਦਿਆਲ, ਪਿ੍ਅੰਕਾ, ਸਰਬਜੀਤ ਕੌਰ, ਮਨੀਸ਼ਾ, ਰਜਿੰਦਰ ਪਾਲ ਕੌਰ, ਸ਼ਬੀਨਾ, ਮੋਹਿਤ, ਗੁਲਸ਼ਨ ਸ਼ਰਮਾ ਅਤੇ ਰਜੀਵ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਮੁਕਤ ਕਾਨੂੰਗੋ ਤੇ ਪਟਵਾਰੀਆਂ ਨੇ ਡਾ. ਸੁੱਖੀ ਨਾਲ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਵਿਧਾਇਕ ਡਾ. ਸੁੱਖੀ ਦੇ ਪਿਤਾ ਦੇ ਸਦੀਵੀ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।