10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਨੌਜਵਾਨ ਨੇ ਹੋਟਲ ਵਿਚ ਮਹਿਲਾ ਦੋਸਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

ਤਪਾ ਮੰਡੀ (ਬਰਨਾਲਾ), 10 ਅਕਤੂਬਰ (ਵਿਜੇ ਸ਼ਰਮਾ) - ਬਠਿੰਡਾ ਚੰਡੀਗੜ੍ਹ ਕੌਮੀ ਮਾਰਗ 'ਤੇ ਤਪਾ ਸਥਿਤ ਇਕ ਹੋਟਲ ਵਿਚ ਨੌਜਵਾਨ ਵਲੋਂ ਮਹਿਲਾ ਦੋਸਤ ਦਾ ਤੇਜ਼ਧਾਰ...

ਅਜੀਤ ਡੈਸਕ 10-10-2026

ਤਪਾ ਮੰਡੀ (ਬਰਨਾਲਾ), 10 ਅਕਤੂਬਰ (ਵਿਜੇ ਸ਼ਰਮਾ) - ਬਠਿੰਡਾ ਚੰਡੀਗੜ੍ਹ ਕੌਮੀ ਮਾਰਗ 'ਤੇ ਤਪਾ ਸਥਿਤ ਇਕ ਹੋਟਲ ਵਿਚ ਨੌਜਵਾਨ ਵਲੋਂ ਮਹਿਲਾ ਦੋਸਤ ਦਾ ਤੇਜ਼ਧਾਰ ਨਾਲ ਕਤਲ ਕਰਕੇ ਬਾਅਦ ਵਿਚ ਹੋਇਆ ਫਰਾਰ ਹੋਣ ਦਾ ਸਮਾਂਚਾਰ ਮਿਲਿਆ ਹੈ।ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਬਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ  ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਤਪਾ ਦੇ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਤੀ ਦੁਪਹਿਰ ਜਸਪ੍ਰੀਤ ਕੌਰ ਅਤੇ ਅਮਨਦੀਪ ਸਿੰਘ ਤਪਾ ਹੋਟਲ ਵਿਚ ਆਏ ਸਨ। ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਬਾਸੀ ਬਦਰਾ ਨੇ ਜਸਪ੍ਰੀਤ ਕੌਰ ਦਾ ਕਿਸੇ ਤੇਜ਼ਧਾਰ ਨਾਲ ਕਤਲ ਕਰ ਦਿੱਤਾ ਤੇ ਉਥੋਂ ਫਰਾਰ ਹੋ ਗਿਆ। ਜਦ ਕਾਫੀ ਦੇਰ ਤੱਕ ਅਮਨਦੀਪ ਸਿੰਘ ਵਾਪਸ ਨਾ ਆਇਆ ਤਾਂ ਹੋਟਲ ਵਾਲਿਆਂ ਨੂੰ ਸ਼ੱਕ ਪਿਆ।  ਉਨ੍ਹਾਂ ਨੇ ਚਾਬੀ ਨਾਲ ਹੋਟਲ ਦਾ ਕਮਰਾ ਖੋਲ੍ਹ ਕੇ ਵੇਖਿਆ ਤਾਂ ਔਰਤ ਦੀ ਲਾਸ਼ ਪਈ ਸੀ, ਜਿਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਔਰਤ ਜਸਪ੍ਰੀਤ ਕੌਰ ਦੇ ਪਤੀ ਮੰਗਾ ਸਿੰਘ ਦੇ ਬਿਆਨਾਂ 'ਤੇ ਅਮਨਦੀਪ ਸਿੰਘ ਬਦਰਾ ਦੇ ਖ਼ਿਲਾਫ਼ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।  ਦੋਸ਼ੀ ਨੂੰ ਫੜਨ ਲਈ ਵੱਖ ਵੱਖ ਟੀਮਾਂ ਭੇਜੀਆਂ ਗਈਆਂ ਹਨ ਤਾਂ ਜੋ ਉਸ ਨੂੰ ਜਲਦੀ ਫੜਿਆ ਜਾਵੇ।

ਪਿਛਲੀ ਖ਼ਬਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦਾ ਸਵਿਟਜ਼ਰਲੈਂਡ ਪਹੁੰਚਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਪੰਜਾਬ ਭਰ ਤੋਂ ਇਕੱਠੇ ਹੋਏ ਹਜ਼ਾਰਾਂ ਪੈਨਸ਼ਨਰਾਂ/ਮੁਲਾਜ਼ਮਾਂ ਵਲੋਂ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਜਾਮ