ਬਹਿਰਾਮ, 22 ਜਨਵਰੀ (ਨਛੱਤਰ ਸਿੰਘ ਬਹਿਰਾਮ)-ਕਾਂਗਰਸੀ ਆਗੂ ਚੌਧਰੀ ਮੀਨਾ ਸੂੰਢ ਨੇ ਤਲਵੰਡੀ ਜੱਟਾਂ ਵਿਖੇ ਮਨਰੇਗਾ ਬਚਾਓ ਸੰਗਰਾਮ ਤਹਿਤ ਨਰੇਗਾ ਮਜਦੂਰਾਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ | ਉਪਰੰਤ ਉਨ੍ਹਾ ਕਿਹਾ ਕਿ ਨਰੇਗਾ ਸਕੀਮ ਨੂੰ ਕਿਸੇ ਹਾਲਤ 'ਚ ਵੀ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਲਦੀ ਹੀ ਪਿੰਡ ਪੱਧਰ ਦੀਆ ਮੀਟਿੰਗ ਕਾਂਗਰਸ ਪਾਰਟੀ ਦੇ ਹਿੱਤ 'ਚ ਅਤੇ ਉਕਤ ਸਕੀਮ ਨੂੰ ਚਾਲੂ ਰੱਖਣ ਬਾਰੇ ਕੀਤੀਆਂ ਜਾਣਗੀਆਂ | ਉਨ੍ਹਾ ਹੋਰ ਕਿਹਾ ਕਿ ਸਾਨੂੰ ਹੁਣ ਤੋਂ ਹੀ 2027 ਦੀਆਂ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕੇ ਅਤੇ ਲੋਕਾਂ ਨੂੰ ਹਰ ਖੇਤਰ ਦੀਆਂ ਸਹੂਲਤਾਂ ਮਿਲ ਸਕਣ | ਇਸ ਮੌਕੇ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ, ਰਾਜਿੰਦਰ ਸ਼ਰਮਾ ਕੁਲਥਮ, ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਰਸ਼ਪਾਲ ਕੌਰ ਸਰਪੰਚ ਤਲਵੰਡੀ ਜੱਟਾਂ, ਚੌਧਰੀ ਜੈਸਮੀਨ, ਬਲਵਿੰਦਰ ਸਿੰਘ, ਹਰਦੀਪ ਕੁਮਾਰ ਕਲਸੀ ਪੰਚ, ਹਰਜੀਤ ਸਿੰਘ ਚਾਹਲ, ਧਰਮਪਾਲ ਪੰਚ ਤਲਵੰਡੀ, ਗੁਰਮੀਤ ਸਿੰਘ ਮਦਲ ਲਾਲ, ਪਰਮਜੀਤ ਕਲਸੀ, ਸਵਰਨਾ ਰਾਮ, ਅਵਾਤਰ ਰਾਮ, ਜਗਨ ਨਾਥ, ਰਾਮ ਚੰਦ ਆਦਿ ਹਾਜ਼ਰ ਸਨ |