12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਅੰਤਿਮ ਪੜਾਅ ਵੱਲ ਵਧ ਰਿਹਾ ਸਲਾਨਾ ਸਹਾਇਤਾ ਵੰਡ ਅਤੇ ਸਨਮਾਨ ਸਮਾਗਮ

ਅਜੀਤ ਡੈਸਕ 23-01-2026
ਬੰਗਾ, 22 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਆਪਣੇ 28ਵੇਂ ਸਾਲਾਨਾ ਸਹਾਇਤਾ ਵੰਡ ਅਤੇ ਸਨਮਾਨ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਪੜਾਵਾਂ ਵੱਲ ਲਿਜਾਣ ਲਈ ਬੜੀ ਸਰਗਰਮੀ ਨਾਲ ਕੰਮ ਕਰ ਰਹੀ ਹੈ | ਸੰਸਥਾ ਦੇ ਇਸ ਸਮਾਗਮ ਸੰਬੰਧੀ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਸੰਦੀਪ ਗੌੜ, ਜਨਰਲ ਸਕੱਤਰ ਤਰਲੋਚਨ ਸਿੰਘ ਪਠਲਾਵਾ, ਡਾ. ਪਰਮਿੰਦਰ ਸਿੰਘ ਵਾਰੀਆ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਇੱਕ ਆਵਾਜ਼ 'ਚ ਆਖਿਆ ਕਿ ਇਹ ਸਮਾਗਮ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਐਮਾਂ ਜੱਟਾਂ ਵਿਖੇ ਮਿਡਲ ਸਕੂਲ ਦੀ ਗਰਾਊਾਡ ਵਿਚ, ਵਗਦੀ ਬਿਸਤ ਦੁਆਬ ਨਹਿਰ ਦੇ ਨਾਲ ਹੋਵੇਗਾ | ਸਮਾਗਮ ਦਾ ਉਦਘਾਟਨ ਸੰਤ ਬਾਬਾ ਘਨੱਯਾ ਸਿੰਘ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਦੇ ਅਸਥਾਨੀ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲੇ ਅਤੇ ਯੋਗੀ ਦੇਵੀ ਨਾਥ ਐਮਾਂ ਜੱਟਾਂ ਵਲੋਂ ਕੀਤਾ ਜਾਵੇਗਾ | ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤਾ ਨਾਟਕ ਗੁਰੂ ਤੇਗ ਬਹਾਦਰ ਬੋਲਿਆ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਜਾਵੇਗੀ | ਇੰਦਰਜੀਤ ਸਿੰਘ ਵਾਰੀਆ ਨੇ ਆਖਿਆ ਕਿ ਧਾਰਮਿਕ ਕਿਤਾਬਾਂ ਦਾ ਲੰਗਰ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਹੋਵੇਗਾ | ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਪਰਵਿੰਦਰ ਸਿੰਘ ਰਾਣਾ, ਪ੍ਰੋ. ਚਰਨਜੀਤ ਸਿੰਘ ਪੋਸੀ, ਆਤਮਾਂ ਸਿੰਘ ਸੂਰਾਪੁਰ, ਮਾਸਟਰ ਰਮੇਸ਼ ਕੁਮਾਰ ਪਠਲਾਵਾ, ਸਤੀਸ਼ ਕੁਮਾਰ ਐਮਾਂ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਬਲਜੀਤ ਸਿੰਘ ਪਠਲਾਵਾ, ਕੈਪਟਨ ਜੋਗਾ ਸਿੰਘ, ਡਾ. ਕੁਲਦੀਪ ਰਾਜ ਬੰਗਾ, ਰਜਿੰਦਰ ਸਿੰਘ ਜਿੰਦਾ, ਪ੍ਰੈਸ ਸਕੱਤਰ ਮਾ. ਸੁਰਿੰਦਰ ਸਿੰਘ ਕਰਮ, ਚੰਨੀ ਪਠਲਾਵਾ, ਸੇਵਾ ਸਿੰਘ ਪਠਲਾਵਾ ਉਚੇਚੇ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਥਾਂ-ਥਾਂ ਤੋਂ ਲੀਕੇਜ ਹੋ ਰਹੀ ਪਾਣੀ ਵਾਲੀ ਪਾਈਪ ਲਾਈਨ ਠੀਕ ਕਰਨ ਦੀ ਮੰਗ ਅਗਲੀ ਖ਼ਬਰ ਓਵਰਲੋਡ ਟਰੱਕ ਨੂੰ ਅੱਧੇ ਤੋਂ ਵੱਧ ਖਾਲੀ ਕਰਵਾਉਣ ਦੇ ਮਾਮਲੇ 'ਚ ਪੁਲਿਸ ਫਸੀ ਕਸੂਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।