ਪੋਜੇਵਾਲ ਸਰਾਂ, 22 ਜਨਵਰੀ (ਨਵਾਂਗਰਾਈਾ)-ਸੀ੍ਰ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ 'ਤੇ ਪੋਜੇਵਾਲ ਤੋਂ ਕਰੀਮਪਰੁ ਚਾਹਵਾਲਾ ਅਤੇ ਪੋਜੇਵਾਲ ਤੋਂ ਕਾਲਜ ਵਾਲੀ ਟੈਂਕੀ ਨੂੰ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਥਾਂ-ਥਾਂ ਤੋਂ ਲੀਕ ਕਰਨ ਨਾਲ ਇਸ ਮਾਰਗ ਦੇ ਟੁੱਟਣ ਦਾ ਖਤਰਾ ਹੈ | ਇਹ ਪਾਈਪ ਲਾਈਨ ਵੱਖ-ਵੱਖ ਥਾਵਾਂ ਤੋਂ ਲੀਕ ਕਰਨ ਨਾਲ ਕਾਫ਼ੀ ਪਾਣੀ ਸੜਕ ਦੇ ਕਿਨਾਰੇ ਆਉਣ ਨਾਲ ਚਿੱਕੜ ਹੀ ਚਿੱਕੜ ਹੋਇਆ ਹੈ, ਜਿਸ ਨਾਲ ਆਵਾਜਾਈ ਲਈ ਵੀ ਸਮੱਸਿਆ ਪੈਦਾ ਹੋ ਰਹੀ ਹੈ | ਕਿਉਂਕਿ ਚਿੱਕੜ ਨਾਲ ਦੋ ਪਹੀਆ ਵਾਹਨ ਤਿਲਕ ਕੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ | ਇਸ ਲੀਕੇਜ ਨਾਲ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਗੰਧਲਾ ਮਿਲ ਰਿਹਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ | ਲੋਕਾਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਪਹਿਲ ਦੇ ਅਦਾਰ 'ਤੇ ਪੋਜੇਵਾਲ ਤੋਂ ਕਰੀਮਰਪੁਰ ਚਾਹਵਾਲਾ ਤੱਕ ਹੋ ਰਹੀ ਲੀਕੇਜ ਠੀਕ ਕਰੇ | ਇਸ ਸਬੰਧੀ ਸੁਰਜੀਤ ਖੇਪੜ ਅਤੇ ਉਸ ਦੇ ਸਾਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਲੀਕੇਜ ਤਰੁੰਤ ਬੰਦ ਕੀਤੀ ਜਾਵੇ |