ਘੁੰਮਣਾਂ, 20 ਜਨਵਰੀ (ਮਹਿੰਦਰਪਾਲ ਸਿੰਘ) - ਪਿੰਡ ਮਾਂਗਟ ਡੀਂਗਰੀਆਂ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 4 ਫਰਵਰੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ, ਐਨ. ਆਰ. ਆਈਜ਼ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਵੇਗਾ | ਜਿਸ 'ਚ ਅਮਰਜੀਤ ਸਿੰਘ ਭਰੋਲੀ ਦਾ ਢਾਡੀ ਜਥਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜੀਵਨ 'ਤੇ ਚਾਨਣਾ ਪਾਉਣਗੇ | 5 ਫਰਵਰੀ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ | 96 ਕਰੋੜੀ ਢਾਡੀ ਜਥਾ ਵਾਰਾਂ ਪੇਸ਼ ਕਰਨਗੇ | ਇਸ ਸੰਬੰਧੀ ਜਾਣਕਾਰੀ ਕਮਲਜੀਤ ਬੰਗਾ ਤੇ ਮਾਸਟਰ ਦੇਸ ਰਾਜ ਨੇ ਦਿੱਤੀ |