ਸੜੋਆ, 20 ਜਨਵਰੀ (ਹਰਮੇਲ ਸਿੰਘ ਸਹੂੰਗੜਾ)-ਕੇਂਦਰ ਦੀ ਭਾਜਪਾ ਸਰਕਾਰ ਪਿੰਡਾਂ 'ਚ ਚਲ ਰਹੀ ਮਨਰੇਗਾ ਸਕੀਮ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ | ਇਹ ਵਿਚਾਰ ਬਲਾਕ ਸੜੋਆ ਦੇ ਕਾਂਗਰਸ ਪ੍ਰਧਾਨ ਤਿਲਕ ਰਾਜ ਸੂਦ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੇ ਗਰੀਬਾਂ ਦੀ ਭਲਾਈ ਲਈ ਚਲਾਈ ਮਨਰੇਗਾ ਦਾ ਨਾਂਅ ਬਦਲਣ 'ਤੇ ਕਾਂਗਰਸ ਪਾਰਟੀ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਵਿਚ ਪਹਿਲਾਂ 10 ਫੀਸਦੀ ਯੋਗਦਾਨ ਰਾਜ ਸਰਕਾਰ ਵਲੋਂ ਤੇ ਬਾਕੀ 90 ਫੀਸਦੀ ਯੋਗਦਾਨ ਕੇਂਦਰ ਸਰਕਾਰ ਵਲੋਂ ਪਾਇਆ ਜਾਂਦਾ ਸੀ ਅਤੇ ਹੁਣ ਮੋਦੀ ਸਰਕਾਰ ਵਲੋਂ 40 ਫੀਸਦੀ ਰਾਜ ਸਰਕਾਰ ਵਲੋਂ ਤੇ 60 ਫੀਸਦੀ ਕੇਂਦਰ ਸਰਕਾਰ ਵਲੋਂ ਯੋਗਦਾਨ ਪਾਇਆ ਜਾਵੇਗਾ ਪਰ ਰਾਜ ਸਰਕਾਰਾਂ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ | ਕੇਂਦਰ ਦੀ ਦਲਿਤ ਵਿਰੋਧੀ ਸਰਕਾਰ ਵਲੋਂ ਇਸ ਸਕੀਮ ਨੂੰ ਬੰਦ ਕਰਕੇ ਗਰੀਬ ਪਰਿਵਾਰਾਂ ਤੋਂ ਰੋਜ਼ੀ ਰੋਟੀ ਖੋਹੀ ਜਾ ਰਹੀ ਹੈ | ਇਸ ਇਕੱਠ ਨੂੰ ਨਰਿੰਦਰ ਪਾਲ ਸੜੋਆ, ਚੌਧਰੀ ਸੁਖਵਿੰਦਰ ਸਿੰਘ ਸੜੋਆ ਵਲੋਂ ਸੰਬੋਧਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਦੀ ਸਖ਼ਤ ਨੁਕਤਾਚੀਨੀ ਕੀਤੀ ਗਈ | ਇਸ ਮੌਕੇ ਚੌਧਰੀ ਹੇਮੰਤ ਨਾਭਾ, ਹੁਸਨ ਲਾਲ ਸਾਬਕਾ ਪੰਚ, ਸੁਰਿੰਦਰ ਸਿੰਘ, ਪਰਮਜੀਤ ਪੰਚ, ਸੁਖਵਿੰਦਰ ਸਿੰਘ ਪੰਚ, ਚੌਧਰੀ ਸ਼ਾਮ ਲਾਲ ਸੰਮਤੀ ਮੈਂਬਰ, ਸੁਖਵਿੰਦਰ ਸਿੰਘ, ਸਤਪਾਲ, ਹਰਿੰਦਰ ਕੁਮਾਰ, ਜਸਪਾਲ ਕੌਰ ਮੇਟ, ਰਾਜ ਰਾਣੀ, ਜੋਤੀ, ਗਿਆਨ ਕੌਰ, ਮਹਿੰਦਰ ਕੌਰ, ਕਮਲੇਸ਼ ਰਾਣੀ, ਕੁਲਵਿੰਦਰ ਕੌਰ, ਅਮਰਜੀਤ ਸਿੰਘ ਦੀਪਾ, ਸੁਰਜੀਤ ਕੌਰ, ਸੁਖਵਿੰਦਰ ਕੌਰ, ਤਰਸੇਮ ਕੌਰ ਆਦਿ ਹਾਜ਼ਰ ਸਨ |