11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਿੰਡ ਬੁਰਜ ਹਕੀਮਾਂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸੰਗਤਾਂ ਦਾ ਜਥਾ ਰਵਾਨਾ

ਅਜੀਤ ਡੈਸਕ 01-06-2026
ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਅੱਜ ਪਿੰਡ ਬੁਰਜ ਹਕੀਮਾਂ ਤੋਂ ਸੰਗਤਾਂ ਦਾ ਜੱਥਾ ਧਾਰਮਿਕ ਅਸਥਾਨਾਂ ਦੇ ਦਰਸ਼ਨ-ਦੀਦਾਰਿਆਂ ਲਈ ਰਵਾਨਾ ਕੀਤਾ | ਇਸ ਮੌਕੇ ਤੀਰਥ ਯਾਤਰਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਸੂਬੇ ਦਾ ਕੋਈ ਵੀ ਬਜ਼ੁਰਗ ਆਰਥਿਕ ਤੰਗੀ ਕਾਰਨ ਤੀਰਥ ਯਾਤਰਾ ਤੋਂ ਵਾਂਝਾ ਨਾ ਰਹੇ, ਬਲਕਿ ਇਜ ਯੋਜਨਾ ਸਿਰਫ਼ ਸਫ਼ਰ ਨਹੀਂ, ਸਗੋਂ ਬਜ਼ੁਰਗਾਂ ਦੇ ਮਾਣ-ਸਨਮਾਨ ਨਾਲ ਜੁੜ੍ਹੀ ਹੋਈ ਹੈ | ਉਨ੍ਹਾਂ ਦੱਸਿਆ ਕਿ ਸੰਗਤਾਂ ਦਾ ਜੱਥਾ ਵੱਖ-ਵੱਖ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ ਕਰੇਗਾ | ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੇ ਰਹਿਣ-ਸਹਿਣ, ਖਾਣ-ਪੀਣ, ਡਾਕਟਰੀ ਸਹੂਲਤਾਂ ਅਤੇ ਆਉਣ-ਜਾਣ ਦਾ ਸਾਰਾ ਪ੍ਰਬੰਧ ਮੁਫ਼ਤ ਕੀਤਾ ਗਿਆ ਹੈ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਸੰਗਤਾਂ ਦੀ ਆਸਥਾ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਯੋਜਨਾ ਨਿਰੰਤਰ ਜਾਰੀ ਹੈ ਅਤੇ ਅੱਗੇ ਵੀ ਵੱਖੋ-ਵੱਖ ਪਿੰਡਾਂ ਤੋਂ ਸ਼ਰਧਾਲੂਆਂ ਦੇ ਜੱਥੇ ਤੀਰਥ ਯਾਤਰਾਵਾਂ ਲਈ ਭੇਜੇ ਜਾਣਗੇ ਤਾਂ ਜੋ ਸੰਗਤਾਂ ਬਿਨ੍ਹਾਂ ਕਿਸੇ ਖ਼ਰਚ ‘ਤੇ ਆਪਣੀਆਂ ਯਾਤਰਾਵਾਂ ਪੂਰੀਆਂ ਕਰ ਸਕਣ | ਇਸ ਮੌਕੇ ਚੇਅਰਮੈਨ ਰਾਜਦੀਪ ਸਿੰਘ ਆਂਡਲੂ, ਸਰਪੰਚ ਸਰਬਜੀਤ ਸਿੰਘ ਬੁਰਜ ਹਕੀਮਾਂ, ਪੰਚ ਹਰਦੀਪ ਸਿੰਘ ਦੀਪਾ ਗਿੱਲ, ਪੰਚ ਬਲਜਿੰਦਰ ਸਿੰਘ ਬਿੱਟੂ, ਪੰਚ ਕੁਲਦੀਪ ਕੌਰ, ਗੁਰਦੁਆਰਾ ਕਮੇਟੀ ਪ੍ਰਧਾਨ ਗੁਰਮੇਲ ਸਿੰਘ, ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਜਸਪਾਲ ਸਿੰਘ ਗਰੇਵਾਲ ਆਂਡਲੂ, ਪੰਚ ਭੁਪਿੰਦਰ ਕੌਰ, ਨੰਬਰਦਾਰ ਹਰਪਾਲ ਸਿੰਘ ਗਿੱਲ, ਰਾਜਪਾਲ ਸਿੰਘ ਪੰਨੂ, ਪੰਚ ਜਸਪ੍ਰੀਤ ਕੌਰ, ਜਗਦੀਪ ਸਿੰਘ ਪੰਨੂ, ਜੱਸ ਸਿੰਘ ਹਲਵਾਰਾ, ਮਨਿੰਦਰ ਸਿੰਘ ਰਾਏਕੋਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਏਕੋਟ ਦੇ ਵਾਰਡ ਨੰਬਰ 9 ਦੇ ਵੋਟਰਾਂ ਤੇ ‘ਆਪ’ ਸਮਰਥਕਾਂ ਦਾ ਜਿੱਤ ’ਚ ਸਹਿਯੋਗ ਦੇਣ ’ਤੇ ਧੰਨਵਾਦ- ਅਮਨਜੋਤ ਕੌਰ ਕਹਿਲ ਅਗਲੀ ਖ਼ਬਰ ਸੀ.ਸੀ.ਟੀ.ਵੀ. ਤੇ ਰੈਕੀ ਨੇ ਖੋਲ੍ਹਿਆ ਲੁੱਟ ਦਾ ਭੇਤ, ਬੱਧਨੀ ਕਲਾਂ ਦੇ ਤਿੰਨ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।