11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਰਾਏਕੋਟ ਦੇ ਵਾਰਡ ਨੰਬਰ 9 ਦੇ ਵੋਟਰਾਂ ਤੇ ‘ਆਪ’ ਸਮਰਥਕਾਂ ਦਾ ਜਿੱਤ ’ਚ ਸਹਿਯੋਗ ਦੇਣ ’ਤੇ ਧੰਨਵਾਦ- ਅਮਨਜੋਤ ਕੌਰ ਕਹਿਲ

ਅਜੀਤ ਡੈਸਕ 01-06-2026
ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ-09 ਤੋਂ ਆਮ ਆਦਮੀ ਪਾਰਟੀ ਦੀ ਜੇਤੂ ਕੌਂਸਲਰ ਸ੍ਰੀਮਤੀ ਅਮਨਜੋਤ ਕੌਰ ਕਹਿਲ ਤੇ ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਕਹਿਲ ਨੇ ਚੋਣਾਂ ‘ਚ ਸਹਿਯੋਗ ਕਰਨ ਵਾਲੇ ਸਮੂਹ ਵੋਟਰ, ਸਪੋਟਰਾਂ ਤੇ ਵਾਰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਆਖਿਆ ਕਿ ਵਾਰਡ ਵਾਸੀਆਂ ਵਲੋਂ ਮਿਲੇ ਭਰਵੇਂ ਸਮਰਥਨ ਤੇ ਪਿਆਰ ਸਦਕਾ ਉਨ੍ਹਾਂ ਦੀ ਚੋਣਾਂ ਵਿੱਚ ਵੱਡੀ ਜਿੱਤ ਹੋਈ ਹੈ, ਇਸ ਲਈ ਉਹ ਵਾਰਡ ਨੰਬਰ-09 ਦੀ ਜਨਤਾ ਦੇ ਸਦਾ ਰਿਣੀਂ ਰਹਿਣਗੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਮੇਂ ਸਿਰ ਪੂਰਾ ਕਰਵਾਉਣ ਲਈ ਯਤਨ ਕਰਨਗੇ | ਉਨ੍ਹਾਂ ਆਖਿਆ ਕਿ ਸਮਰਥਕਾਂ ਨੇ ਉਨ੍ਹਾਂ ਨਾਲ ਦਿਨ-ਰਾਤ ਇੱਕ ਕਰਕੇ ਚੋਣ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੀ ਜਿੱਤ ਲਈ ਮਿਹਨਤ ਕੀਤੀ ਹੈ | ਇਸ ਲਈ ਉਹ ਸਭਨਾਂ ਦੇ ਧੰਨਵਾਦੀ ਹਨ ਅਤੇ ਸਦਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ |
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ‘ਮੇਰਾ ਘਰ-ਮੇਰੀ ਰਸੋਈ’ ਯੋਜਨਾ ਤਹਿਤ ਪਿੰਡ ਬਿੰਜਲ ’ਚ ਲੋੜਵੰਦ ਪਰਿਵਾਰਾਂ ਨੂੰ ਫੂਡ... ਅਗਲੀ ਖ਼ਬਰ ਪਿੰਡ ਬੁਰਜ ਹਕੀਮਾਂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸੰਗਤਾਂ ਦਾ ਜਥਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।