ਮਾਛੀਵਾੜਾ ਸਾਹਿਬ (ਲੁਧਿਆਣਾ), 11 ਅਕਤੂਬਰ (ਮਨੋਜ ਕੁਮਾਰ)- ਚੋਰਾਂ ਦੇ ਬੁਲੰਦ ਹੌਸਲੇ ਦਾ ਇਕ ਰੂਪ ਪਿੰਡ ਬਹਿਲੋਲਪੁਰ ਸਥਿਤ ਇਲੈਕਟ੍ਰੋਨਿਕ ਦੀ ਦੁਕਾਨ ਤੇ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਬੀਤੀ ਰਾਤ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਉੱਥੋਂ ਨਵੀਆਂ ਤੇ ਪੁਰਾਣੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ ਤੇ ਜਿਸਦੀ ਅੰਦਾਜ਼ਨ ਕੀਮਤ 4-5 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਦੁਕਾਨਦਾਰ ਸੋਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਰੋਜ਼ਾਨਾ ਦੀ ਤਰਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤੇ ਅਗਲੀ ਸਵੇਰ ਪਤਾ ਲੱਗਿਆ ਕਿ ਉਸਦੀ ਦੁਕਾਨ ਦੇ ਸ਼ਟਰ ਦਾ ਤਾਲਾ ਟੁੱਟਿਆ ਪਿਆ ਤੇ ਉੱਥੋਂ ਉਸਦੀਆਂ ਬੈਟਰੀਆਂ ਗਾਇਬ ਸਨ ਇਸ ਚੋਰੀ ਦੀ ਸੂਚਨਾ ਸਬੰਧਿਤ ਚੌਕੀ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।