ਨੌਜਵਾਨ ਰੋਹਿਤ ਦਾ ਜੱਦੀ ਪਿੰਡ ਬੱਸੀਆਂ ਵਿਖੇ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ
ਅਜੀਤ ਡੈਸਕ
08-05-2026
ਰਾਏਕੋਟ, 7 ਮਈ (ਬਲਵਿੰਦਰ ਸਿੰਘ ਲਿੱਤਰ)-ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪਿੰਡ ਬੱਸੀਆਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮਾਰੀਸ਼ਸ਼ ਵਿਚ ਮੌਤ ਹੋ ਗਈ ਸੀ, ਜਿਸ ਦੀ ਮਿ੍ਤਕ ਦੇਹ ਅੱਜ ਜੱਦੀ ਪਿੰਡ ਬੱਸੀਆਂ ਵਿਖੇ ਪੁੱਜੀ ਹੈ, ਜਿੱਥੇ ਦੇਰ ਸ਼ਾਮ ਸਮੇਂ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਮਿ੍ਤਕ ਦੇ ਪਿਤਾ ਸਾਬਕਾ ਪੰਚ ਬਲਵਿੰਦਰ ਸਿੰਘ ਅਤੇ ਕਿਸਾਨ ਆਗੂ ਰਣਧੀਰ ਸਿੰਘ ਉੱਪਲ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਰੋਹਿਤ ਸਿੰਘ (27 ਸਾਲ) 01 ਮਾਰਚ 2026 ਨੂੰ ਵਿਦੇਸ਼ ਮਾਰੀਸ਼ਸ਼ ਵਿਖੇ ਗਿਆ ਸੀ, ਜਿਸ ਦੀ 18 ਅਪ੍ਰੈਲ 2026 ਨੂੰ ਉੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਮਿ੍ਤਕ ਦੇਹ ਸਸਕਾਰ ਲਈ ਅੱਜ ਪਿੰਡ ਬੱਸੀਆਂ ਵਿਖੇ ਪੁੱਜੀ ਹੈ | ਇਸ ਮੌਕੇ ਮਿ੍ਤਕ ਨੌਜਵਾਨ ਦੀ ਬਲਦੀ ਚਿਖਾ ਨੂੰ ਦੇਖ ਕੇ ਹਾਜ਼ਰ ਸੈਂਕੜੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ | ਇਸ ਨੌਜਵਾਨ ਦੀ ਮੌਤ ਨਾਲ ਪਿੰਡ ਬੱਸੀਆਂ ਵਿਚ ਸੋਗ ਦੀ ਲਹਿਰ ਦੌੜ ਗਈ | ਅੰਤਿਮ ਸੰਸਕਾਰ ਸਮੇਂ ਸਾਬਕਾ ਸਰਪੰਚ ਵੇਦ ਪ੍ਰਕਾਸ਼ ਰਾਵਲ, ਯੂਥ ਅਕਾਲੀ ਦਲ ਸਰਕਲ ਬੱਸੀਆਂ ਦੇ ਪ੍ਰਧਾਨ ਰਾਜੂ ਰਾਵਲ ਬੱਸੀਆਂ ਸਾਬਕਾ ਮੈਂਬਰ ਬਲਾਕ ਸੰਮਤੀ, ਸਰਪੰਚ ਸੁਖਵਿੰਦਰ ਸਿੰਘ ਬੱਸੀਆਂ, ਹਰਪ੍ਰੀਤ ਸਿੰਘ ਹੈਪੀ, ਮੁਖਤਿਆਰ ਸਿੰਘ ਧਾਲੀਵਾਲ, ਜਥੇਦਾਰ ਸੁਖਬੀਰ ਸਿੰਘ ਉੱਪਲ, ਡਾ: ਰੂਪ ਸਿੰਘ ਬੱਸੀਆਂ, ਦਰਸ਼ਨ ਸਿੰਘ ਸਿੱਧੂ, ਰਜਿੰਦਰ ਕੁਮਾਰ ਜੈਨ, ਫੌਜੀ ਮਨਜੀਤ ਸਿੰਘ ਬੱਸੀਆਂ, ਪੰਚ ਲਾਲ ਸਿੰਘ ਬੱਸੀਆਂ, ਨੰਬਰਦਾਰ ਸਤਪਾਲ ਸਿੰਘ ਬੱਸੀਆਂ, ਨਛੱਤਰ ਸਿੰਘ ਰਾਜੂ ਪ੍ਰਧਾਨ ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ, ਡਾ: ਕੁਲਦੀਪ ਸਿੰਘ ਆਦਿ ਹਾਜ਼ਰ ਸਨ |