ਰਾਏਕੋਟ, 7 ਮਈ (ਸੁਸ਼ੀਲ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਵਲੋਂ ਸਥਾਨਕ ਸਹਿਬਾਜ਼ਪੁਰਾ ਰੋਡ ਸਥਿਤ ਗਊਸ਼ਾਲਾ ਵਿਚ 13 ਟਰਾਲੀਆਂ ਤੂੜੀ ਦੀ ਸੇਵਾ ਕੀਤੀ ਗਈ | ਇਸ ਸਬੰਧੀ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਡਾ: ਸੁਬੋਧ ਗੁਪਤਾ ਅਤੇ ਪੀ.ਆਰ.ਓ. ਕੇ.ਕੇ. ਸ਼ਰਮਾ ਨੇ ਦੱਸਿਆ ਕਿ ਸਨਾਤਨ ਧਰਮ ਵਿਚ ਗਾਂ ਦੀ ਸੇਵਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ | ਜਿਸ ਨੂੰ ਦੇਖਦੇ ਹੋਏ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੂੜੀ ਦੀਆਂ 13 ਟਰਾਲੀਆਂ ਗਊਸ਼ਾਲਾ ਪ੍ਰਬੰਧਕਾਂ ਨੂੰ ਭੇਟ ਕੀਤੀਆਂ ਗਈਆਂ ਹਨ ਤਾਂ ਜੋ ਗਊਸ਼ਾਲਾ 'ਚ ਗਊਆਂ ਨੂੰ ਚਾਰੇ ਦੀ ਕਮੀ ਨਾ ਆਵੇ | ਇਸ ਨੇਕ ਉਪਰਾਲੇ ਲਈ ਗਊਸ਼ਾਲਾ ਦੇ ਪ੍ਰਧਾਨ ਰਾਜਨ ਸੱਭਰਵਾਲ ਅਤੇ ਮੁੱਖ ਸੇਵਾਦਾਰ ਨਾਰਾਇਣ ਦੱਤ ਕੌਸ਼ਿਕ ਵਲੋਂ ਆਏ ਹੋਏ ਸਾਰੇ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਰਾਜਨ ਸੱਭਰਵਾਲ ਨੇ ਦੱਸਿਆ ਕਿ ਸਹਿਬਾਜ਼ਪੁਰਾ ਰੋਡ 'ਤੇ ਸਥਿਤ ਇਹ ਗਊਸ਼ਾਲਾ ਵਿਚ ਹਰ ਸਾਲ ਲਗਭਗ 700 ਟਰਾਲੀਆਂ ਤੂੜੀ ਦੀ ਖਪਤ ਹੁੰਦੀ ਹੈ | ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਡਾ: ਸੁਬੋਧ ਗੁਪਤਾ, ਸਕੱਤਰ ਪੰਕਜ ਕਾਂਸਲ, ਖ਼ਜ਼ਾਨਚੀ ਮਨੀਸ਼ ਗੋਇਲ, ਪੀ.ਆਰ.ਓ. ਕੇ.ਕੇ. ਸ਼ਰਮਾ, ਡਾ. ਨਰੇਸ਼ ਗੋਇਲ, ਸੁਭਾਸ਼ ਪਾਸੀ, ਸ਼ੈਲੀ ਪਾਸੀ ਅਤੇ ਡਾ. ਪਲਕ ਪਾਸੀ ਸਮੇਤ ਹੋਰ ਮੈਂਬਰ ਮੌਜੂਦ ਸਨ |