03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

‘ਆਪ’ ਇਸਤਰੀ ਵਿੰਗ ਵਲੋਂ ਠੇਕੇਦਾਰ ਹਾਕਮ ਸਿੰਘ ਨੂੰ ਰਾਏਕੋਟ ਤੋਂ ਦੁਬਾਰਾ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਨ ਦੀ ਮੰਗ

ਰਾਏਕੋਟ, 3 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਵਲੋਂ ਰਾਏਕੋਟ ਸਥਿਤ ਪਾਰਟੀ ਦਫ਼ਤਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਲਈ ਦੁਬਾਰਾ ਟਿਕਟ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਗਰੇਵਾਲ, ਹਲਕਾ ਕੋਆਰਡੀਨੇਟਰ ਕੁਲਦੀਪ ਕੌਰ ਦੱਧਾਹੂਰ ਅਤੇ ਬਲਾਕ ਪ੍ਰਧਾਨ ਕਮਲਪ੍ਰੀਤ ਕੌਰ ਝੋਰੜਾਂ ਨੇ ਆਖਿਆ ਕਿ ਐੱਮ.

ਅਜੀਤ ਡੈਸਕ 04-11-2026
ਰਾਏਕੋਟ, 3 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਵਲੋਂ ਰਾਏਕੋਟ ਸਥਿਤ ਪਾਰਟੀ ਦਫ਼ਤਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਲਈ ਦੁਬਾਰਾ ਟਿਕਟ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਗਰੇਵਾਲ, ਹਲਕਾ ਕੋਆਰਡੀਨੇਟਰ ਕੁਲਦੀਪ ਕੌਰ ਦੱਧਾਹੂਰ ਅਤੇ ਬਲਾਕ ਪ੍ਰਧਾਨ ਕਮਲਪ੍ਰੀਤ ਕੌਰ ਝੋਰੜਾਂ ਨੇ ਆਖਿਆ ਕਿ ਐੱਮ. ਐੱਲ. ਏ. ਠੇਕੇਦਾਰ ਹਾਕਮ ਸਿੰਘ ਇਕ ਨਿਮਰ, ਸਰੀਫ਼ ਅਤੇ ਵਧੀਆ ਸੁਭਾਅ ਦੇ ਮਾਲਕ ਹਨ।ਉਨ੍ਹਾਂ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਦੇ ਵਿਕਾਸ ਲਈ ਦਿਨ-ਰਾਤ ਇਕ ਕੀਤਾ ਹੈ। ਹਲਕੇ ਵਿਚ ਵੱਡੇ ਪੱਧਰ ’ਤੇ ਵਿਕਾਸ ਕਾਰਜ਼ ਕਰਵਾਏ ਗਏ ਹਨ ਅਤੇ ਆਮ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਮੁੱਚੇ ਹਲਕਾ ਰਾਏਕੋਟ ਦੀ ਜਨਤਾ ਤੇ ਪਾਰਟੀ ਵਰਕਰਾਂ ਨਾਲ ਬਹੁਤ ਗਹਿਰੇ ਤੇ ਸੁਖਾਵੇਂ ਸੰਬੰਧ ਹਨ, ਜਿਸ ਕਰਕੇ ਉਹ ਆਗਾਮੀ ਚੋਣਾਂ ਵਿਚ ਪਾਰਟੀ ਦੇ ਸਭ ਤੋਂ ਮਜ਼ਬੂਤ ਅਤੇ ਹਰਮਨ ਪਿਆਰੇ ਉਮੀਦਵਾਰ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਹਲਕੇ ਦੇ ਸਮੂਹ ਆਗੂਆਂ, ਪੰਚਾਂ-ਸਰਪੰਚਾਂ ਅਤੇ ਵਲੰਟੀਅਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਠੇਕੇਦਾਰ ਹਾਕਮ ਸਿੰਘ ਨੂੰ ਹੀ ਮੁੜ ਟਿਕਟ ਦਿੱਤੀ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਕਰਮਜੀਤ ਕੌਰ ਰਾਜੋਆਣਾ ਕਲਾਂ, ਬਲਾਕ ਪ੍ਰਧਾਨ ਪਰਮਜੀਤ ਕੌਰ ਰੱਤੋਵਾਲ, ਬਲਾਕ ਪ੍ਰਧਾਨ ਕਰਮਜੀਤ ਕੌਰ ਰਾਮਗੜ੍ਹ ਸਿਵੀਆਂ, ਬਲਾਕ ਪ੍ਰਧਾਨ ਸੁਖਮਿੰਦਰ ਕੌਰ, ਬਲਾਕ ਪ੍ਰਧਾਨ ਰਾਜਪ੍ਰੀਤ ਕੌਰ, ਬਲਾਕ ਪ੍ਰਧਾਨ ਰੀਤੂ ਕੌਰ, ਬਲਾਕ ਪ੍ਰਧਾਨ ਰਛਪਾਲ ਕੌਰ, ਬਲਾਕ ਪ੍ਰਧਾਨ ਹਰਮੀਤ ਕੌਰ, ਬਲਾਕ ਪ੍ਰਧਾਨ ਪ੍ਰੈਂਟੀ ਕੌਰ, ਵਾਰਡ ਪ੍ਰਧਾਨ ਜਸਵਿੰਦਰ ਕੌਰ, ਵਾਰਡ ਪ੍ਰਧਾਨ ਸਰਬਜੀਤ ਕੌਰ, ਵਾਰਡ ਪ੍ਰਧਾਨ ਪਰਮਜੀਤ ਕੌਰ, ਵਾਰਡ ਪ੍ਰਧਾਨ ਸੁਖਜੀਤ ਕੌਰ, ਕੁਲਵਿੰਦਰ ਕੌਰ, ਜਿੰਦਰ ਕੌਰ, ਰਣਜੀਤ ਕੌਰ, ਲਖਵੀਰ ਕੌਰ, ਲਖਵਿੰਦਰ ਕੌਰ, ਮਨਜੀਤ ਕੌਰ, ਬਲਜੀਤ ਕੌਰ, ਗੁਰਮੀਤ ਕੌਰ, ਜੀਤ ਕੌਰ, ਬਿੰਦਰ ਕੌਰ, ਸੰਤੋਖ ਸਿੰਘ ਮੈਂਟਾ ਦੱਧਾਹੂਰ ਬਲਾਕ ਪ੍ਰਧਾਨ, ਸੁਖਮਿੰਦਰਜੀਤ ਸਿੰਘ ਕਾਕਾ ਰਾਮਗੜ੍ਹ ਸਿਵੀਆਂ ਤੇ ਇੰਦਰਪਾਲ ਸਿੰਘ ਸਿਵੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸੁਖਾਣਾ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਅਗਲੀ ਖ਼ਬਰ ਪ੍ਰਿੰਸੀਪਲ ਹਰਪ੍ਰੀਤ ਸਿੰਘ ਗਰੇਵਾਲ ਨੂੰ ਵਿਦਾਇਗੀ ਪਾਰਟੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।