ਮੁੱਲਾਂਪੁਰ-ਦਾਖਾ, 7 ਮਈ (ਨਿਰਮਲ ਸਿੰਘ ਧਾਲੀਵਾਲ)-ਕਈ ਦਹਾਕੇ ਪਹਿਲਾਂ ਦਾਣਾ ਮੰਡੀ ਦੀ ਚੜ੍ਹਤ ਕਰਕੇ ਮੁੱਲਾਂਪੁਰ-ਦਾਖਾ ਸ਼ਹਿਰ ਦਾ ਨਾਂਅ ਮੰਡੀ ਮੁੱਲਾਂਪੁਰ ਆਮ ਲੋਕਾਂ ਦੇ ਮੂੰਹ 'ਤੇ ਚੜ੍ਹ ਗਿਆ | ਕਰੀਬ 25 ਪਿੰਡਾਂ ਦੇ ਕਿਸਾਨਾਂ ਲਈ ਦਾਣਾ ਮੰਡੀ ਅਤੇ ਆਮ ਲੋਕਾਂ ਲਈ ਖ਼ਰੀਦ-ਫਰੋਖਤ ਵਾਲਾ ਮੰਡੀ ਮੁੱਲਾਂਪੁਰ ਸ਼ਹਿਰ ਹਲਕਾ ਦਾਖਾ ਦਾ ਧੁਰਾ ਗਿਣਿਆ ਜਾਂਦਾ ਸੀ, ਹੁਣ ਇਹ ਚੋਰਾਂ ਦੀ ਹੱਬ ਬਣ ਗਿਆ | ਮਾਡਲ ਥਾਣਾ ਦਾਖਾ ਅਧੀਨ ਇਸ ਸ਼ਹਿਰ 'ਚ ਹਰ ਰੋਜ਼ ਚੇਨੀ ਝਪਟ ਵਾਰਦਾਤ, ਹਰ ਹਫ਼ਤੇ ਇਕ ਮੋਟਰਸਾਈਕਲ ਚੋਰੀ, 15 ਦਿਨ 'ਚ ਗੁੰਡਾ ਅਨਸਰਾਂ ਵਲੋਂ ਸ਼ਰੀਫ ਵਿਅਕਤੀ ਦੀ ਕੁੱਟਮਾਰ ਅਤੇ ਮਹੀਨੇ ਦੇ ਇਕ ਦਿਨ ਮਾਰ-ਧਾੜ ਜਾਂ ਚਿੱਟੇ ਦਾ ਸ਼ਿਕਾਰ ਇਕ ਮੌਤ ਅਜੀਬ ਅੰਕੜਾ ਬਣ ਗਿਆ | ਪੂਰਾ ਸ਼ਹਿਰ ਭਾਵੇਂ ਦਾਖਾ ਥਾਣੇ ਦੇ ਆਲੇ-ਦੁਆਲੇ ਵਸਿਆ ਹੋਇਆ, ਪਰ ਮਜ਼ਾਲ ਹੈ ਕਿਸੇ ਮੋਟਰਸਾਈਕਲ ਚੋਰ ਜਾਂ ਝਪਟਮਾਰ ਦੀ ਮੌਕੇ 'ਤੇ ਗਿ੍ਫਤਾਰੀ ਹੋਈ ਹੋਵੇ | ਸ਼ਹਿਰ 'ਚ ਮੋਟਰਸਾਈਕਲ ਚੋਰੀ ਵਾਂਗ ਵੱਖ-ਵੱਖ ਵਾਰਡਾਂ ਦੇ ਬੰਦ ਘਰਾਂ 'ਚ ਸਿਖਰ ਦੁਪਹਿਰ ਚੋਰ ਭਾਂਡਾ-ਠੀਕਰ ਤੋਂ ਲੈ ਕੇ ਟੂਟੀਆਂ ਤੱਕ ਸਾਫ਼ ਕਰ ਦਿੰਦੇ ਹਨ | ਚੋਰਾਂ, ਝਪਟਮਾਰਾਂ ਅਤੇ ਲੁਟੇਰਿਆਂ ਦਾ ਸ਼ਿਕਾਰ ਲੋਕਾਂ ਨੂੰ ਪੁਲਿਸ ਕੋਲ ਐੱਫ.ਆਈ.ਆਰ ਤਾਂ ਦੂਰ ਡੀ.ਡੀ.ਆਰ ਕਟਵਾਉਣ ਵਿਚ ਕਈ-ਕਈ ਚੱਕਰ ਕੱਟਣੇ ਪੈਂਦੇ ਹਨ | ਜ਼ਮਾਨਾ ਮਾੜਾ ਆ ਗਿਆ, ਕਿਸੇ ਸਮੇਂ ਚੋਰ ਦਿਨ ਨੂੰ ਨੀਂਦ ਪੂਰੀ ਕਰਦੇ ਅਤੇ ਹਨੇਰੀ ਰਾਤ 'ਚ ਚੋਰੀਆਂ ਕਰਿਆ ਕਰਦੇ ਸੀ, ਹੁਣ ਕੰਮ ਉਲਟ ਹੋ ਗਿਆ, ਆਪਣੀ ਕਿਰਤ ਸਮਝ ਕੇ ਹੁਣ ਚੋਰ ਵੀ ਦਿਨੇ ਚੋਰੀਆਂ ਕਰਨ ਲੱਗ ਪਏ | ਆਮ ਨਾਗਰਿਕਾਂ ਦੀ ਸੇਵਾ ਅਤੇ ਸੁਰੱਖਿਆ ਦੇ ਫਰਜ਼ ਵਾਲੀ ਪੁਲਿਸ ਨੂੰ ਅਪਰਾਧੀਆਂ ਵਿਰੁੱਧ ਸਖ਼ਤ ਹੋਣਾ ਪੈਣਾ, ਕਿਉਂਕਿ ਚੋਰਾਂ ਦੇ ਹੌਂਸਲੇ ਬੜੇ ਬੁਲੰਦ ਹੋ ਗਏ | ਮੰਡੀ ਮੁੱਲਾਂਪੁਰ ਮੁੱਖ ਚੌਂਕ 'ਚ ਇਕ ਦਿਨ ਧਰਨੇ ਦੇ ਨੇੜੇ ਅਮਨ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਦਾਖਾ ਪੁਲਿਸ ਦੀ ਗੱਡੀ ਲੈ ਕੇ ਪਹੁੰਚੇ ਅੱਧੀ ਦਰਜਨ ਮੁਲਾਜ਼ਮ, ਦੂਜੇ ਕਿਨਾਰੇ 'ਤੇ ਸੜਕੀ ਆਵਾਜਾਈ ਨਿਰਵਿਘਨ ਬਣਾਉਣ ਲਈ ਟ੍ਰੈਫਿਕ ਪੁਲਿਸ, ਫਿਰ ਵੀ ਦੋਵਾਂ ਦੀ ਤਿਰਛੀ ਅੱਖ ਸਾਹਮਣੇ ਬੇਖੌਫ ਚੋਰ ਮੋਟਰਸਾਈਕਲ ਦਾ ਤਾਲਾ ਤੋੜ ਕੇ ਰਫੂ ਚੱਕਰ ਹੋ ਜਾਵੇ, ਇਸ ਨਾਲੋਂ ਵੱਡੀ ਚਿੰਤਾ