04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰੋਟਰੀ ਕਲੱਬ ਲੁਧਿਆਣਾ ਨਾਰਥ ਨੇ ਸਰਕਾਰੀ ਹਾਈ ਸਕੂਲ ਗੁੜੇ ਨੂੰ ਈ-ਲਰਨਿੰਗ ਪ੍ਰਾਜੈਕਟ ਦਿੱਤਾ

ਅਜੀਤ ਡੈਸਕ 08-05-2026
ਚੌਂਕੀਮਾਨ, 7 ਮਈ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਹਾਈ ਸਕੂਲ ਗੁੜੇ ਵਿਖੇ ਇਕ ਸਾਦਾ ਸਮਾਗਮ ਸਕੂਲ ਮੁਖੀ ਰਮੇਸ਼ ਕੁਮਾਰ ਦੀ ਅਗਵਾਈ ਵਿਚ ਸਕੂਲ ਸਟਾਫ਼ ਵਲੋਂ ਆਯੋਜਿਤ ਕੀਤਾ ਗਿਆ | ਜਿਸ ਵਿਚ ਰੋਟਰੀ ਕਲੱਬ ਆਫ ਲੁਧਿਆਣਾ ਨਾਰਥ ਦੇ ਪ੍ਰਧਾਨ ਵਿਕਾਸ ਗੋਇਲ, ਸਕੱਤਰ ਸਰਵਿੰਦਰ ਸਿੰਘ ਬਹਿਲ, ਚੇਅਰਮੈਨ ਗੁਰਜੀਤ ਸਿੰਘ ਅਤੇ ਮੈਂਬਰ ਰਕੇਸ ਸੰਘਾਨੀਆ, ਮਨਦੀਪ ਠੱਕਰਾਲ, ਆਗਿਆਪਾਲ ਸਿੰਘ, ਮੀਨਾ ਸੰਘਾਨੀਆ, ਪੂਨਮ ਸਪਰਾ, ਮੀਨਾਕਸੀ ਸ਼ਰਮਾ, ਰਕੇਸ਼ ਸ਼ਰਮਾ, ਪਿ੍ਤਪਾਲ ਸਿੰਘ ਦਿਉਲ, ਰਛਪਾਲ ਸਿੰਘ ਵਾਲੀਆ ਤੇ ਵਿਨੋਦ ਗੁਪਤਾ ਨੇ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਮੁਖੀ ਰਮੇਸ਼ ਕੁਮਾਰ ਦੀ ਅਗਵਾਈ ਵਿਚ ਸਕੂਲ ਸਟਾਫ਼ ਵਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਵਿਕਾਸ ਗੋਇਲ ਨੇ ਦੱਸਿਆ ਕਿ ਰੋਟਰੀ ਕਲੱਬ ਆਫ ਲੁਧਿਆਣਾ ਨਾਰਥ ਕਲੱਬ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਨਾਲ ਪੜ੍ਹ੍ਹਾਈ ਕਰਨ ਲਈ ਈ-ਲਰਨਿੰਗ ਪ੍ਰੋਜਕੈਟ ਦਿੱਤਾ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਸਹਾਇਤਾ ਮਿਲੇਗੀ ਤੇ ਵਿਦਿਆਰਥੀ ਆਧੁਨਿਕ ਢੰਗ ਨਾਲ ਪੜ੍ਹਨਗੇ ਤੇ ਪੜ੍ਹਾਈ ਕਰਨ ਵਿਚ ਰੁਚੀ ਵੀ ਵਧੇਗੀ | ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਮਕਸਦ ਸੂਬੇ ਵਿਚੋਂ ਅਨਪੜ੍ਹਤਾ ਨੂੰ ਖ਼ਤਮ ਕਰਨਾ ਹੈ ਤੇ ਸਭ ਨੂੰ ਸਿੱਖਿਅਤ ਕਰਨਾ ਹੈ ਤੇ ਬੱਚਿਆਂ ਨੂੰ ਉਹ ਹਰ ਸਹੂਲਤ ਮੁਹੱਈਆ ਕਰਵਾਉਣਾ ਹੈ ਜਿਸ ਨਾਲ ਉਹ ਅੱਜ ਦੇ ਸਮੇਂ ਦੇ ਨਾਲ ਚੱਲ ਸਕਣ ਕਿਉਂਕਿ ਅੱਜ ਦਾ ਸਮਾਂ ਵਿਗਿਆਨ ਦਾ ਸਮਾਂ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਈਏ | ਇਸ ਮੌਕੇ ਸਕੂਲ ਮੁਖੀ ਰਮੇਸ਼ ਕੁਮਾਰ ਨੇ ਇੰਟਰਨੈਸ਼ਨਲ ਰੋਟਰੀ ਕਲੱਬ ਸਮੇਤ ਰੋਟਰੀ ਕਲੱਬ ਆਫ ਲੁਧਿਆਣਾ ਨਾਰਥ ਦੇ ਅਹੁਦੇਦਾਰਾਂ ਤੇ ਮੈਂਬਰ ਸਹਿਬਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਦੀ 'ਸਕਿੱਲ-2 ਮਾਰਕਿਟ ਪ੍ਰੋਗਰਾਮ' 'ਚ ਸ਼ਾਨਦਾਰ ਭਾਗੀਦਾ... ਅਗਲੀ ਖ਼ਬਰ ਬੰਗਾਲ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ ਦੇ ਹੌਸਲੇ ਬੁਲੰਦ-ਲੀਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।