ਜਗਰਾਉਂ, 1 ਅਪ੍ਰੈਲ (ਵਿਨੋਦ ਕੁਮਾਰ)-ਜਗਰਾਉਂ ਦੇ ਤਾਰਾ ਦੇਵੀ ਜਿੰਦਲ ਵਿੱਦਿਆ ਮੰਦਰ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਮਨਰਾਜ ਮਲਹੋਤਰਾ ਪੁੱਤਰ ਐਡਵੋਕੇਟ ਤਰੁਣ ਮਲਹੋਤਰਾ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 500 ਵਿਚੋਂ 500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਸਕੂਲ ਦੀ ਪਿ੍ੰਸੀਪਲ ਮੰਨੂ ਪਿ੍ਆ ਨੇ ਕਿਹਾ ਕਿ ਮਨਰਾਜ ਮਲਹੋਤਰਾ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ | ਸਕੂਲ ਦੇ ਪੂਰੇ ਸਟਾਫ਼ ਨੇ ਉਸਨੂੰ ਵਧਾਈ ਦਿੱਤੀ |