18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਜਾਲ ਬੰਨ੍ਹਦੇ ਸਮੇਂ ਬਿਜਲੀ ਤਾਰਾਂ ਨਾਲ ਸਰੀਆ ਲੱਗਣ 'ਤੇ ਨੌਜਵਾਨ ਦੀ ਮੌਤ

ਅਜੀਤ ਡੈਸਕ 02-04-2026
ਗੁਰੂਸਰ ਸੁਧਾਰ, 1 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਲਾਗਲੇ ਪਿੰਡ ਅਕਾਲਗੜ੍ਹ ਵਿਖੇ ਇਕ ਘਰ ਦੇ ਲੈਂਟਰ ਦਾ ਜਾਲ ਬੰਨ੍ਹਣ ਸਮੇਂ ਬਿਜਲੀ ਵਾਲੇ ਖੰਭੇ ਦੀ ਤਾਰ ਨਾਲ ਸਰੀਆ ਲੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਹਰਪ੍ਰੀਤ ਸਿੰਘ (33 ਸਾਲ) ਪੁੱਤਰ ਨਾਗਰ ਸਿੰਘ ਵਾਸੀ ਜੌਹਲਾਂ ਰੋਡ ਰਾਏਕੋਟ ਦੇ ਪਰਿਵਾਰਕ ਮੈਂਬਰਾਂ ਨੇ ਕੌਂਸਲਰ ਰਾਜੂ ਰਾਏਕੋਟ ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਪਹਿਲਾਂ ਥਾਣਾ ਸੁਧਾਰ ਵਿਖੇ ਤੇ ਬਾਅਦ ਵਿਚ ਕਾਰਵਾਈ ਨਾ ਹੁੰਦੀ ਦੇਖ ਕਸਬਾ ਗੁਰੂਸਰ ਸੁਧਾਰ ਦੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਕਤ ਮਾਮਲਾ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਮੁਖੀ ਦੇ ਧਿਆਨ ਵਿਚ ਆਉਣ ਉਪਰੰਤ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਡੀ.ਐੱਸ.ਪੀ. ਦਾਖਾ ਵਰਿੰਦਰ ਸਿੰਘ ਖੋਸਾ, ਥਾਣਾ ਮੁਖੀ ਸੁਧਾਰ ਇੰਸਪੈਕਟਰ ਗੁਰਦੀਪ ਸਿੰਘ, ਥਾਣਾ ਮੁਖੀ ਜੋਧਾਂ ਸਾਹਿਬਮੀਤ ਸਿੰਘ ਸਮੇਤ ਪੁਲਿਸ ਪਾਰਟੀ ਪੁੱਜੇ | ਮਿ੍ਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਮਾਂ ਬਲਵੀਰ ਕੌਰ ਪਤਨੀ ਨਾਗਰ ਸਿੰਘ ਵਾਸੀ ਜੌਹਲਾਂ ਰੋਡ ਨੇ ਪੁਲਿਸ ਨੂੰ ਲਿਖਵਾਏ ਬਿਆਨਾਂ ਵਿਚ ਦੱਸਿਆ ਕਿ ਮੇਰਾ ਲੜਕਾ ਹਰਪ੍ਰੀਤ ਸਿੰਘ ਬੀਤੇ ਕੱਲ੍ਹ ਸਵੇਰੇ ਆਪਣੇ ਕੰਮ ਸਬੰਧੀ ਪਿੰਡ ਅਕਾਲਗੜ੍ਹ ਵਿਖੇ ਗਿਆ ਸੀ ਤੇ ਸ਼ਾਮ ਨੂੰ ਦੇਰ ਰਾਤ ਤੱਕ ਘਰ ਨਹੀਂ ਆਇਆ | ਉਸ ਅਨੁਸਾਰ ਮੇਰੇ ਲੜਕੇ ਹਰਪ੍ਰੀਤ ਸਿੰਘ ਦੇ ਨੰਬਰ 'ਤੇ ਸੰਪਰਕ ਕਰਨ 'ਤੇ ਦੋਸਤ ਬਲਿਹਾਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰਾਏਕੋਟ ਨੇ ਫ਼ੋਨ ਚੁੱਕਿਆ ਜਿਸ ਨੇ ਦੱਸਿਆ ਕਿ ਅਸੀਂ ਬਲਵਿੰਦਰ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਅਕਾਲਗੜ੍ਹ ਥਾਣਾ ਸੁਧਾਰ ਦੇ ਘਰ ਲੈਂਟਰ ਦਾ ਜਾਲ ਬੰਨ੍ਹ ਰਹੇ ਸੀ ਕਿ ਹਰਪ੍ਰੀਤ ਸਿੰਘ ਦੇ ਹੱਥ ਵਿਚ ਫੜਿ੍ਹਆ ਸਰੀਆ ਬਿਜਲੀ ਤਾਰ ਨਾਲ ਛੂਹਣ ਕਰਕੇ ਉਸ ਨੂੰ ਕਰੰਟ ਲੱਗ ਗਿਆ ਤੇ ਜਾਲ ਉੱਪਰ ਡਿੱਗ ਗਿਆ ਸੀ | ਬਲਵੀਰ ਕੌਰ ਅਨੁਸਾਰ ਮੇਰੇ ਲੜਕੇ ਨੂੰ ਇਲਾਜ ਲਈ ਸੁਧਾਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਉਪਰੰਤ ਰੈਫਰ ਕੀਤੇ ਜਾਣ 'ਤੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੀੜਤਾ ਬਲਵੀਰ ਕੌਰ ਅਨੁਸਾਰ ਅਕਾਲਗੜ੍ਹ ਨਿਵਾਸੀ ਬਲਵਿੰਦਰ ਸਿੰਘ ਪੁੱਤਰ ਰੁਲਦਾ ਸਿੰਘ ਜਿੰਨ੍ਹਾਂ ਦੇ ਘਰ ਦੇ ਜਾਲ ਬੰਨ੍ਹਣ ਦਾ ਕੰਮ ਚੱਲ ਰਿਹਾ ਸੀ ਤੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਅਸੀਂ ਬਿਜਲੀ ਬੰਦ ਦਾ ਪਰਮਿਟ ਲਿਆ ਹੋਇਆ ਤੇ ਕਰਿੰਦਿਆਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ਜਦ ਕਿ ਇੰਨ੍ਹਾਂ ਦੇ ਝੂਠ ਬੋਲਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ | ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਬਲਵਿੰਦਰ ਸਿੰਘ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦਕਿ ਰੁਲਦਾ ਸਿੰਘ ਦੀ ਗਿ੍ਫਤਾਰੀ ਬਾਕੀ ਹੈ | ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਤੇ ਪੁਲਿਸ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦੇਣ ਉਪਰੰਤ ਹੀ ਰਾਜਮਾਰਗ 'ਤੇ ਆਵਾਜਾਈ ਬਹਾਲ ਹੋ ਸਕੀ |
ਪਿਛਲੀ ਖ਼ਬਰ ਮਨਰਾਜ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 500 'ਚੋਂ 500 ਅੰਕ ਪ੍ਰਾਪਤ ਕੀਤੇ ਅਗਲੀ ਖ਼ਬਰ ਪਾਵਰਕਾਮ ਮੰਡਲ ਦਾਖਾ ਦੇ ਬਿਜਲੀ ਕਾਮਿਆਂ ਨੇ 4 ਲੇਬਰ ਕੋਡ ਖ਼ਿਲਾਫ਼ ਕਾਲੇ ਬਿੱਲੇ ਲਾ ਕੇ ਮਨਾਇਆ ਬਲੈਕ ਡੇਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।